ਫਾਜ਼ਿਲਕਾ ਨੇਵੀਦੀਪ ਕੌਰ ਟਾਪਸ ਜ਼ਿਲ੍ਹਾ ਸੱਤਵੇਂ ਸੱਤਵੇਂ ਸੱਤਵੇਂ ਪੰਜਾਬ ਦੀ ਕਲਾਸ

1

ਫਾਜ਼ਿਲਕਾ ਦੀ ਨਵਦੀਪ ਕੌਰ ਨੇ ਹਾਸਲ ਕੀਤਾ ਪੰਜਾਬ ਵਿੱਚ ਸੱਤਵਾਂ ਸਥਾਨ, ਪਿੰਡ ਵਿੱਚ ਮਨਾਇਆ ਗਿਆ ਜਸ਼ਨ

05 ਅਪ੍ਰੈਲ 2025 ਅੱਜ ਦੀ ਆਵਾਜ਼

ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਘੁਡੀਆਈਨਾ ਦੀ ਨਵਦੀਪ ਕੌਰ ਨੇ ਪੰਜਾਬ ਵਿੱਚ ਸੱਤਵਾਂ ਸਥਾਨ ਹਾਸਲ ਕਰਕੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਨਵਦੀਪ ਨੇ 600 ਅੰਕ ਪ੍ਰਾਪਤ ਕਰਕੇ ਇਹ ਸਫਲਤਾ ਹਾਸਲ ਕੀਤੀ। ਉਸਦੀ ਇਹ ਉਪਲਬਧੀ ਪਿੰਡ ਵਾਸੀਆਂ ਲਈ ਮਾਣ ਦਾ ਵਿਸ਼ਾ ਬਣ ਗਈ ਹੈ।ਨਵਦੀਪ ਦੀ ਸਫਲਤਾ ‘ਤੇ ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਨੇ ਉਸ ਦੇ ਘਰ ਜਾ ਕੇ ਫੁੱਲ ਮਾਲਾ ਪਾ ਕੇ ਸਨਮਾਨਿਤ ਕੀਤਾ। ਪਿੰਡ ਵਿੱਚ ਮਠਿਆਈ ਵੰਡ ਕੇ ਜਸ਼ਨ ਮਨਾਇਆ ਗਿਆ। ਨਵਦੀਪ ਨੇ ਆਪਣੀ ਪੜਾਈ ਸਰਕਾਰੀ ਹਾਈ ਸਕੂਲ, ਘੁਡੀਆਈਨਾ ਤੋਂ ਕੀਤੀ। ਉਸਨੇ ਕਿਹਾ ਕਿ ਉਸਦੇ ਅਧਿਆਪਕਾਂ ਨੇ ਜੋ ਮਿਹਨਤ ਕਰਵਾਈ, ਉਸ ਦੇ ਕਰਕੇ ਹੀ ਉਹ ਅੱਜ ਇਸ ਮਕਾਮ ‘ਤੇ ਪਹੁੰਚੀ ਹੈ।

ਮਾਂ ਨੇ ਸਿਲਾਈ ਕਰਕੇ ਪਾਲੀ ਧੀ, ਅੱਜ ਬਣੀ ਮਿਸਾਲ  ਨਵਦੀਪ ਦੀ ਮਾਂ ਕਰਮਜੀਤ ਕੌਰ ਕੱਪੜੇ ਸਿਲਾਈ ਕਰਕੇ ਪਰਿਵਾਰ ਚਲਾਉਂਦੀਆਂ ਹਨ। ਉਨ੍ਹਾਂ ਭਾਵੁਕ ਹੋ ਕੇ ਕਿਹਾ ਕਿ ਧੀ ਦੀ ਇਹ ਸਫਲਤਾ ਉਨ੍ਹਾਂ ਲਈ ਸਭ ਤੋਂ ਵੱਡਾ ਇਨਾਮ ਹੈ।ਨਵਦੀਪ ਕੌਰ ਅੱਗੇ ਵੀ ਮਿਹਨਤ ਕਰਕੇ ਅਧਿਆਪਕ ਬਣਨਾ ਚਾਹੁੰਦੀ ਹੈ। ਉਹ ਕਹਿੰਦੀ ਹੈ ਕਿ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਲਗਾਤਾਰ ਮਿਹਨਤ ਜਾਰੀ ਰਖੇਗੀ।