ਫਾਜ਼ਿਲਕਾ: 33.64 ਲੱਖ ਦੇ ਨਿਰਮਾਣ ਕਾਰਜ ਵਿਦਿਆਰਥੀਆਂ ਨੂੰ ਸਮਰਪਿਤ

35

ਫਾਜ਼ਿਲਕਾ 2 ਅਕਤੂਬਰ 2025 AJ DI Awaaj

Punjab Desk :  ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਅਤੇ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਦੇ ਸਾਂਝੇ ਯਤਨਾ ਸਦਕਾ ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ  ਫਾਜ਼ਿਲਕਾ ਵਿਖ਼ੇ ਐਡਮਿਨ ਬਲਾਕ ਅਤੇ ਆਡੀਟੋਰੀਅਮ ਅਤੇ ਵੱਖ-ਵੱਖ ਨਿਰਮਾਣ ਕਾਰਜ ਮੁਕੰਮਲ ਕਰਕੇ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਦੇ ਖੇਤਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਜਿੱਥੇ ਸਕੂਲਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਉੱਥੇ ਹੀ ਸਕੂਲਾਂ ਨੂੰ ਆਧੁਨਿਕ ਟੈਕਨੋਲੋਜੀ ਨਾਲ ਲੈਸ ਕੀਤਾ ਜਾ ਰਿਹਾ!
ਉਹਨਾਂ ਕਿਹਾ ਕਿ ਇਸ ਸਕੂਲ ਵਿਖੇ 13.10 ਲੱਖ ਰੁਪਏ ਦੀ ਲਾਗਤ ਨਾਲ ਸਾਇੰਸ ਲੈਬ,9.51 ਲੱਖ ਦੀ ਲਾਗਤ ਨਾਲ ਕਲਾਸ ਰੂਮ, ਆਡੀਟੋਰੀਅਮ 5.50 ਲੱਖ ਦੀ ਲਾਗਤ, ਪ੍ਰਬੰਧਕੀ ਬਲਾਕ 5.53 ਲੱਖ ਦੀ ਲਾਗਤ ਨਾਲ ਜੋ ਕਿ ਲਗਭਗ 33.64 ਲੱਖ ਦੀ ਲਾਗਤ ਨਾਲ ਪੂਰੇ ਕੀਤੇ ਗਏ ਹਨ ਜਿਸ ਦਾ ਵਿਦਿਆਰਥੀਆਂ ਨੂੰ ਬਹੁਤ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਇੱਕ ਜਨਰੇਟਰ ਲਈ 5 ਲੱਖ ਰੁਪਏ ਦੀ ਦਾਨ ਰਾਸ਼ੀ ਵੀ ਪ੍ਰਾਪਤ ਕੀਤੀ। ਇਸ ਨਾਲ ਜਿੱਥੇ ਵਿਦਿਆਰਥੀਆਂ ਦਾ ਖੇਡ ਖੇਡਾਂ ਪ੍ਰਤੀ ਉਤਸਾਹ ਵਧੇਗਾ ਉਥੇ ਹੀ ਪੜ੍ਹਾਈ ਕਰਨਾ ਹੋਰ ਸੁਖਾਲਾ ਹੋਵੇਗਾ।
ਇਸ ਉਪਰੰਤ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੀ ਧਰਮਪਤਨੀ ਮੈਡਮ ਖੁਸ਼ਬੂ ਸਾਵਨਸੁੱਖਾ ਸਵਨਾ ਨੇ ਕਿਹਾ ਕਿ ਸਿੱਖਿਆ ਇੱਕ ਬਹੁਤ ਹੀ ਵਡਮੁੱਲਾ ਗਿਆਨ ਹੈ ਤੇ ਇਹ ਗਿਆਨ ਗ੍ਰਹਿਣ ਕਰਕੇ ਜਿੱਥੇ ਸਾਡੇ ਬੱਚੇ ਸਿੱਖਿਆ ਦੇ ਖੇਤਰ ਵਿੱਚ ਅੱਗੇ ਵਧਣਗੇ ਉਥੇ ਹੀ ਸਿੱਖਿਆ ਦੇ ਸੁਧਾਰ ਨਾਲ ਸਾਡੇ ਜਿਲ੍ਹੇ ਦਾ ਵੀ ਨਾਮ ਰੋਸ਼ਨ ਹੋਵੇਗਾ! ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਕੂਲ ਵਿੱਚ ਕੀਤੇ ਇਹ ਵਿਕਾਸ ਕਾਰਜ ਸਲਾਹੁਣਯੋਗ ਹਨ! ਉਹਨਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਆਉਣ ਵਾਲੇ ਸਾਲਾਂ ਵਿੱਚ ਸਾਡੇ ਫਾਜ਼ਿਲਕਾ ਦੇ ਸਰਕਾਰੀ ਸਕੂਲ ਹੋਰ ਬੁਲੰਦੀਆਂ ਤੇ ਪਹੁੰਚਣਗੇ ਤੇ ਸਾਡੇ ਇਹਨਾਂ ਬੱਚਿਆਂ ਦੇ ਸੁਪਨੇ ਇੱਥੋਂ ਪੂਰੇ ਹੋਣਗੇ!
ਇਸ ਮੌਕੇ ਡੀਈਓ (ਸੈਕੰਡਰੀ) ਸ੍ਰੀ ਅਜੇ ਸ਼ਰਮਾ, ਡਿਪਟੀ ਡੀਈਓ (ਪ੍ਰਾਇਮਰੀ) ਸ੍ਰੀ ਪਰਵਿੰਦਰ ਸਿੰਘ, ਸ਼੍ਰੀ ਹਰੀਚੰਦ ਕੰਬੋਜ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਫਾਜ਼ਿਲਕਾ, ਸ਼੍ਰੀਮਤੀ ਮੰਜੂ ਠਕਰਾਲ ਪ੍ਰਿੰਸੀਪਲ ਕਰਨੀਖੇੜਾ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਕੂਲ ਪ੍ਰਿੰਸੀਪਲ ਸੁਤੰਤਰ ਪਾਠਕ,ਸ਼ਾਮਲਾਲ ਗਾਧੀ ਐਮਸੀ, ਅਕਲਾ ਜੁਨੇਜਾ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ, ਹਰਮੰਦਰ ਸਿੰਘ ਬਰਾੜ,ਬੰਸੀ ਸਾਮਾ, ਵਿਜੇ ਨਾਗਪਾਲ , ਬੋਬੀ ਸੇਤੀਆ, ਗੌਰਵ ਕੰਬੋਜ,ਸੇਖਰ,ਕੁਸਮਲਤ, ਸੋਮਾ ਰਾਣੀ ਤੇ ਚੇਅਰਮੈਨ ਐਸਐਮਸੀ  ਮੈਂਬਰ ਸਮੇਤ ਸਕੂਲ ਸਟਾਫ ਵੀ ਮੌਜੂਦ ਸੀ!