ਫਤਿਹਗੜ੍ਹ ਚੂੜੀਆਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਹੈਰੋਇਨ ਸਮੇਤ ਪੰਜ ਦੋਸ਼ੀ ਗਿ੍ਰਫਤਾਰ

41

ਫਤਿਹਗੜ੍ਹ ਚੂੜੀਆਂ/ਬਟਾਲਾ, 13 ਅਗਸਤ 2025 AJ DI Awaaj

Punjab Desk : ਸ੍ਰੀ ਸੁਹੇਲ ਕਾਸਿਮ ਮੀਰ, ਸੀਨੀਅਰ ਕਪਤਾਨ ਪੁਲਿਸ, ਜਿਲਾ ਬਟਾਲਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਗੁਰਪ੍ਰਤਾਪ ਸਿੰਘ ਸਹੋਤਾ ਐਸ.ਪੀ (ਜਾਂਚ) ਦੀ ਅਗਵਾਈ ਹੇਠ ਬਟਾਲਾ ਪੁਲਿਸ ਜੁਰਮ ਕਰਨ ਵਾਲੇ ਅਪਰਾਧੀਆ ਨੂੰ ਗ੍ਰਿਫਤਾਰ ਕਰਨ ਲਈ ਵਚਨਬੱਧ ਹੈ।

ਸ੍ਰੀ ਵਿਪਨ ਕੁਮਾਰ ਉਪ ਕਪਤਾਨ ਪੁਲਿਸ ਫਤਿਹਗੜ੍ਹ ਚੂੜੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਉਨਾਂ ਅਤੇ ਇੰਸਪੈਕਟਰ ਪ੍ਰਭਜੋਤ ਸਿੰਘ ਮੁੱਖ ਅਫਸਰ ਥਾਣਾ ਫਤਿਹਗੜ ਚੂੜੀਆ ਦੀ ਨਿਗਰਾਨੀ ਹੇਠ ਬੀਤੀ 12 ਅਗਸਤ 2025 ਮੁਕੱਦਮਾ ਨੰਬਰ 97 ਮਿਤੀ 27 ਜੁਲਾਈ 2025 ਜੁਰਮ 21/27-1/29-61-85 ਐਨ.ਡੀ.ਪੀ.ਐਸ.ਐਕਟ ਥਾਣਾ ਫਤਿਹਗੜ੍ਹ ਚੂੜੀਆਂ ਵਿਚ ਦੋਸ਼ੀ ਅਮਨ ਮਸੀਹ ਉਰਫ ਸਮਨ ਮਸੀਹ ਪੁੱਤਰ ਗੁਲਜਾਰ ਮਸੀਹ ਵਾਸੀ ਡੋਗਰ ਥਾਣਾ ਫ.ਗ ਚੂੜੀਆਂ, ਮੁਕੱਦਮਾ ਨੰਬਰ 67 ਮਿਤੀ 10 ਜੂਨ 2025 22/29-61-85 ਐਨ.ਡੀ.ਪੀ.ਐਸ.ਐਕਟ ਥਾਣਾ ਫ.ਗ.ਚੂੜੀਆ ਵਿਚ ਦੋਸੀ ਰੋਹਿਤ ਪੁੱਤਰ ਰਾਜੂ ਵਾਸੀ ਬੱਦੋਵਾਲ ਕਲਾ ਥਾਣਾ ਫ.ਗ.ਚੂੜੀਆ, ਮੁਕੱਦਮਾ ਨੰਬਰ 106 ਮਿਤੀ 14 ਨਵੰਬਰ 2023, 307,323,506,148,149 ਭ,ਦ, 25-54-59 ਆਰਮਜ ਐਕਟ ਥਾਣਾ ਫ.ਗ ਚੂੜੀਆ ਵਿਚ ਦੋਸੀ ਗੁਰਵਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਚਿਤੋੜਗੜ (ਸਮਸੇਰਪੁਰ) ਥਾਣਾ ਘਣੀਏ ਕੇ ਬਾਗਰ ਅਤੇ ਸਾਜਨ ਭੁੱਚਾ ਪੁੱਤਰ ਅਜੀਤ ਮਸੀਹ ਵਾਸੀ ਵਾਰਡ ਨੰ 13 ਫ.ਗ ਚੂੜੀਆ ਜਿਲਾ ਗੁਰਦਾਸਪੁਰ ਪਾਸੋ 10 ਗ੍ਰਾਮ ਹੈਰੋਇੰਨ ਬ੍ਰਾਮਦ ਕਰਕੇ ਮੁਕੱਦਮਾ ਨੰਬਰ 83 ਮਿਤੀ 7 ਜੁਲਾਈ 2025 ਜੁਰਮ 21/29-61-85 ਐਨ.ਡੀ.ਪੀ.ਐਸ.ਐਕਟ ਥਾਣਾ ਫਤਿਹਗੜ ਚੂੜੀਆ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮੁਕੱਦਮਾਂ ਨੰਬਰ 79 ਮਿਤੀ 28-06-2025 ਜੁਰਮ 109,115(2)118(1),118(2), 126(2),190,191(3) ਬੀ.ਐਨ.ਐਸ ਥਾਣਾ ਫਤਿਹਗੜ੍ਹ ਚੂੜੀਆਂ ਵਿੱਚ ਸਾਜਨ ਭੁੱਚਾ ਪੁੱਤਰ ਅਜੀਤ ਮਸੀਹ ਵਾਸੀ ਵਾਰਡ ਨੰ 13 ਫ.ਗ ਚੂੜੀਆ ਅਤੇ ਗੁਰਪ੍ਰੀਤ ਸਿੰਘ ਉਰਫ ਗੋਪਾ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡੀ ਚਿਤੋੜਗੜ ਥਾਣਾ ਘਣੀਏ ਕੇ ਬਾਗਰ ਨੂੰ ਮਿਤੀ 12-08-2025 ਨੂੰ ਹਸਬ ਜਾਪਤਾ ਅਨੁਸਾਰ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਦੋਸੀ ਸਾਜਨ ਭੁੱਚਾ ਉਕਤ ਦੇ ਖਿਲਾਫ ਲੜਾਈ ਝਗੜਾ ਅਤੇ ਨਸੀਲੇ ਪਦਰਾਥ ਦੇ ਪਹਿਲਾ ਵੀ ਮੁਕੱਦਮੇ ਦਰਜ ਹਨ।

ਉਨਾਂ ਦੱਸਿਆ ਕਿ ਗਿ੍ਰਫਤਾਰ ਕੀਤੇ ਦੋਸ਼ੀਆਂ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।