ਕਿਸਾਨ ਝੋਨੇ ਦੀ ਫਸਲ ਸੁਕਾ ਕੇ ਲੈ ਕੇ ਮੰਡੀਆਂ ਵਿੱਚ ਲਿਆਉਣ

42
ਬਰਨਾਲਾ, 13 ਅਗਸਤ 2025 AJ DI Awaaj
Punjab Desk : ਅੱਜ ਉਪ ਮੰਡਲ ਮੈਜਿਸਟਰੇਟ ਬਰਨਾਲਾ ਸ੍ਰੀਮਤੀ ਸੋਨਮ ਆਈ.ਏ.ਐਸ. ਵੱਲੋਂ ਆਉਣ ਵਾਲੀ ਸਾਉਣੀ ਦੀ ਫ਼ਸਲ ਦੀ ਖਰੀਦ ਸਬੰਧੀ ਜ਼ਿਲ੍ਹੇ ਦੀਆਂ ਸਮੂਹ ਖਰੀਦ ਏਜੰਸੀਆਂ ਅਤੇ ਆੜ੍ਹਤੀਆ ਐਸੋਸੀਏਸ਼ਨ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਪੰਜਾਬ ਸਰਕਾਰ ਦੇ ਆਦੇਸ਼ਾਂ ਮੁਤਾਬਿਕ ਕਿਸਾਨਾਂ ਨੂੰ ਅਪੀਲ ਹੈ ਕਿ ਉਹ ਆਪਣੀ ਝੋਨੇ ਦੀ ਫਸਲ ਸੁਕਾ ਕੇ ਲੈ ਕੇ ਆਉਣ।
ਇਸ ਸਬੰਧੀ ਸੈਕਟਰੀ ਮਾਰਕਿਟ ਕਮੇਟੀ ਬਰਨਾਲਾ ਅਤੇ ਆੜ੍ਹਤੀਆ ਐਸੋਸੀਏਸਸ਼ਨ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਆਪਣੇ ਫੜਾਂ ਉਪਰ ਬੈਨਰ ਅਤੇ ਸਟਾਲਾਂ ਦਾ ਖਾਸ ਪ੍ਰਬੰਧ ਕਰਨ ਜਿਸ ਨਾਲ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਫਸਲ ਦੀ ਨਮੀ ਨੂੰ ਚੈਕ ਵਾਲਾ ਮੀਟਰ ਲਗਾਇਆ ਜਾਵੇ। ਐਸ.ਡੀ.ਐਮ. ਬਰਨਾਲਾ ਵੱਲੋਂ ਖਰੀਦ ਏਜੰਸੀਆ ਨੂੰ ਦੱਸਿਆ ਗਿਆ ਕਿਸਾਨਾਂ ਨੂੰ ਆਪਣੇ ਸਾਧਨਾਂ ਰਾਹੀਂ ਇਸ ਗੱਲ ਤੋਂ ਜਾਣੂੰ ਕਰਵਾਇਆ ਜਾਵੇ ਕਿ ਮੰਡੀਆ ਵਿੱਚ ਗਿੱਲਾ ਝੋਨਾ ਲਿਆਉਣ ਤੋਂ ਪ੍ਰਹੇਜ਼ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ/ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਉਪ ਮੰਡਲ ਮੈਜਿਸਟਰੇਟ ਬਰਨਾਲਾ ਨੇ ਦੱਸਿਆ ਕਿ ਇਸ ਸੀਜਨ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਹਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਸਮੇਂ ਸਿਰ ਖਰੀਦ ਕੀਤਾ ਜਾਵੇਗਾ।