ਪਿੰਡ ਬਹਿਬਲ ਕਲਾਂ ਵਿਖੇ ਲਗਾਇਆ ਕਿਸਾਨ ਸਿਖਲਾਈ ਕੈਂਪ

11

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਫਰੀਦਕੋਟ।

ਫਰੀਦਕੋਟ 24 ਮਾਰਚ 2025 Aj Di Awaaj

ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਡਾ. ਅਵੀਨਿੰਦਰ ਪਾਲ ਸਿੰਘ ਜਿਲ੍ਹਾ ਸਿਖਲਾਈ ਅਫਸਰ ਫਰੀਦਕੋਟ ਦੇ ਦਿਸ਼ਾ-ਨਿਰਦੇਸ਼ਾਂ ਤੇ ਪਿੰਡ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਪਿੰਡ ਬਹਿਬਲ ਕਲਾਂ ਵਿਖੇ ਲਗਾਇਆ ਗਿਆ।

ਕੈਂਪ ਦੌਰਾਨ ਡਾ. ਗੁਰਿੰਦਰਪਾਲ ਸਿੰਘ ਖੇਤੀਬਾੜੀ ਸੂਚਨਾ ਅਫਸਰ ਫਰੀਦਕੋਟ ਵੱਲੋਂ ਕਿਸਾਨਾਂ ਨੂੰ ਕਣਕ ਦੀ ਫਸਲ ਦੀ ਕਟਾਈ ਤੋਂ ਬਾਅਦ ਹਰੀ ਖਾਦ ਵਾਲੀਆਂ ਫਸਲਾਂ ਬੀਜ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਪ੍ਰੇਰਿਤ ਕੀਤਾ ਅਤੇ ਬਦਲਦੇ ਹੋਏ ਮੌਸਮ ਨੂੰ ਮੁੱਖ ਰੱਖਦੇ ਹੋਏ ਹਰੇ ਤੇਲੇ ਅਤੇ ਪੀਲੀ ਕੂੰਗੀ ਦੇ ਹਮਲੇ ਤੋਂ ਸੁਚੇਤ ਰਹਿਣ ਲਈ ਸਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਜੇਕਰ ਕਿਤੇ ਪੀਲੀ ਕੂੰਗੀ ਦੇ ਲੱਛਣ ਜਿਵੇਂ ਕਿ ਪੀਲੇ ਰੰਗ ਦਾ ਹਲਦੀ ਵਰਗਾ ਪਾਊਡਰ ਕਣਕ ਦੇ ਪੱਤਿਆਂ ਤੇ ਦੇਖਣ ਵਿੱਚ ਆਵੇ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਸਿਫਾਰਿਸ਼ਾਂ ਅਨੁਸਾਰ ਉੱਲੀਨਾਸ਼ਕ ਦੀ ਸਪਰੇ ਕੀਤੀ ਜਾਵੇ।

ਸ੍ਰੀ ਰਿਪਲਜੀਤ ਸਿੰਘ ਏ.ਐਸ.ਆਈ ਵੱਲੋਂ ਕਣਕ ਦੀ ਫਸਲ ਦੀ ਕਟਾਈ ਉਪਰੰਤ ਜਿਨਸ ਦੇ ਮੰਡੀਕਰਨ ਸਬੰਧੀ ਅਤੇ ਸ੍ਰੀ ਬੂਟਾ ਸਿੰਘ ਏ.ਐਸ.ਆਈ. ਵੱਲੋਂ ਮਿੱਟੀ ਪਾਣੀ ਦੇ ਸੈਂਪਲ ਲੈਣ ਦੇ ਤਰੀਕੇ ਸਬੰਧੀ ਵਿਸ਼ੇਸ਼ ਨੁਕਤੇ ਸਾਂਝੇ ਕੀਤੇ ਗਏੇ। ਕੈਂਪ ਦੀ ਸਮਾਪਤੀ ਤੋਂ ਬਾਅਦ ਕਣਕ, ਛੋਲੇ ਅਤੇ ਸਰ੍ਹੋਂ ਦੀ ਫਸਲ ਦਾ ਸਰਵੇ ਕੀਤਾ ਗਿਆ।