ਫਾਜਿਲਕਾ 6 ਅਕਤੂਬਰ 2025 AJ DI Awaaj
Punjab Desk : ਖੇਤੀਬਾੜੀ ਵਿਭਾਗ ਵੱਲੋਂ ਪਿੰਡ ਘੱਲੂ ਵਿੱਚ ਸੀਆਰਐਮ ਸਕੀਮ ਅਧੀਨ ਬਲਾਕ ਪੱਧਰ ਤੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਡਾਕਟਰ ਜਗਦੀਸ਼ ਅਰੋੜਾ, ਡਾਕਟਰ ਮਨਪ੍ਰੀਤ ਸਿੰਘ , ਖੇਤੀਬਾੜੀ ਵਿਭਾਗ ਬਲਾਕ ਖੂਈਆਂ ਸਰਵਰ ਤੋਂ ਡਾਕਟਰ ਪਰਮਿੰਦਰ ਸਿੰਘ ਧੰਜੂ ਬੀਏਓ ਸੌਰਵ ਸੰਧਾ ਏਡੀਓ ਗਗਨਦੀਪ ਏਡੀਓ ਦਿਨੇਸ਼ ਕੁਮਾਰ ਏਡੀਓ ਅਰਮਾਨਦੀਪ ਸਿੰਘ ਏਐਸਆਈ ਪੁਰਖਾ ਰਾਮ ਏਐਸਆਈ, ਸੀਪੀਸੀਬੀ ਤੋ ਸਸ਼ਾਂਕ ਕੁਮਾਰ ਅਤੇ ਪਸ਼ੂ ਪਾਲਣ ਵਿਭਾਗ ਤੋਂ ਸ਼੍ਰੀ ਰਵੀਕਾਂਤ ਵੀਆਈ ਅਤੇ ਸ਼੍ਰੀ ਵਿਕਰਮਜੀਤ ਵੀਆਈ ਸ਼ਾਮਿਲ ਸਨ।
ਡਾਕਟਰ ਜਗਦੀਸ਼ ਅਰੋੜਾ ਵੱਲੋਂ ਝੋਨੇ ਦੀ ਪਰਾਲੀ ਪ੍ਰਬੰਧਨ ਦੇ ਵੱਖ-ਵੱਖ ਢੰਗਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ, ਡਾਕਟਰ ਮਨਪ੍ਰੀਤ ਸਿੰਘ ਵੱਲੋਂ ਹਾੜੀ ਦੀਆਂ ਫਸਲਾਂ ਦੇ ਸਬੰਧ ਵਿੱਚ ਕਿਸਾਨਾਂ ਨੂੰ ਸੇਧ ਦਿੱਤੀ ਗਈ, ਬਲਾਕ ਖੇਤੀਬਾੜੀ ਅਫਸਰ ਪਰਮਿੰਦਰ ਸਿੰਘ ਧੰਜੂ ਵੱਲੋਂ ਖੇਤੀਬਾੜੀ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਵਾਇਆ ਗਿਆ, ਵੈਟਰਨਰੀ ਇੰਸਪੈਕਟਰ ਰਵੀਕਾਂਤ ਵੱਲੋਂ ਕਿਸਾਨਾਂ ਨੂੰ ਪਸ਼ੂਆਂ ਦੀਆਂ ਬਿਮਾਰੀਆਂ ਸਬੰਧੀ ਜਾਣੂ ਕਰਵਾਇਆ ਗਿਆ ਅੰਤ ਵਿੱਚ ਖੇਤੀਬਾੜੀ ਵਿਕਾਸ ਅਫਸਰ ਸੌਰਵ ਸੰਧਾ ਵੱਲੋਂ ਕਿਸਾਨਾਂ ਦਾ ਕੈਂਪ ਵਿੱਚ ਆਉਣ ਤੇ ਧੰਨਵਾਦ ਕੀਤਾ ਗਿਆ।
