ਤਰਨ ਤਾਰਨ, 29 ਸਤੰਬਰ 2025 Aj DI Awaaj
Punjab Desk : ਡਿਪਟੀ ਕਮਿਸਨਰ, ਤਰਨ ਤਾਰਨ ਸ੍ਰੀ ਰਾਹੁਲ ਆਈ ਏ ਐਸ ਦੇ ਦਿਸ਼ਾ ਨਿਰਦੇਸ਼ ਤਹਿਤ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ. ਤੇਜਬੀਰ ਸਿੰਘ ਭੰਗੂ ਦੀ ਯੋਗ ਅਗਵਾਈ ਅਤੇ ਬਲਾਕ ਖੇਤੀਬਾੜੀ ਅਫਸਰ ਨੌਸ਼ਹਿਰਾ ਪਨੂੰਆਂ ਡਾ ਮਲਵਿੰਦਰ ਸਿੰਘ ਦੀ ਅਗਵਾਈ ਵਿੱਚ ਬਲਾਕ ਨੌਸ਼ਹਿਰਾ ਪੰਨੂਆਂ ਦੇ ਪਿੰਡ ਨੰਦਪੁਰ ਵਿਖੇ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਮੰਤਵ ਪਰਾਲੀ ਨੂੰ ਨਾ ਸਾੜਨ ਦਾ ਸੀ।
ਉਨ੍ਹਾਂ ਕਿਹਾ ਕਿ ਫਾਰਮ ਸਲਾਹਕਾਰ ਕੇਂਦਰ ਤੋ ਆਏ ਡਾ ਪਰਮਿੰਦਰ ਸਿੰਘ ਨੇ ਕਣਕ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ। ਸ੍ਰੀ ਹਰਿੰਦਰ ਸਿੰਘ ਏ. ਟੀ. ਐਮ ਨੇ ਕਿਸਾਨਾਂ ਨੂੰ ਪੀ.ਐਮ ਕਿਸਾਨ ਸਨਮਾਨ ਨਿਧੀ ਯੋਜਨਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਡਾ ਪਰਵਿੰਦਰ ਸਿੰਘ ਡਿਪਟੀ ਡਾਇਰੈਕਟਰ ਨੇ ਸਬਜੀਆਂ ਦੀ ਕਾਸ਼ਤ ਬਾਰੇ ਦੱਸਿਆ। ਡਾ ਮੰਦੀਪ ਕੌਰ ਅਤੇ ਡਾ ਸੁਖਪ੍ਰੀਤ ਕੌਰ ਨੇ ਝੋਨੇ ਦੀ ਪਰਾਲੀ ਤੋਂ ਪਸ਼ੂਆਂ ਦਾ ਚਾਰਾ ਬਣਾਉਣ ਦੀ ਜਾਣਕਾਰੀ ਦਿੱਤੀ। ਬਲਜਿੰਦਰ ਸਿੰਘ ਬਾਠ ਏ. ਈ. ਓ ਨੇ ਕਿਸਾਨਾਂ ਨੂੰ ਝੋਨੇ, ਬਾਸਮਤੀ ਵਿਚ ਚਲ ਰਹੀਆਂ ਬਿਮਾਰੀਆਂ ਅਤੇ ਉਸ ਦੇ ਰੋਕਥਾਮ ਦੇ ਸੁਝਾਅ ਦਿੱਤੇ ।
ਉਨ੍ਹਾਂ ਕਿਹਾ ਕਿ ਰਿਟਾਇਰਡ ਖੇਤੀਬਾੜੀ ਅਫਸਰ ਡਾ ਬਲਜਿੰਦਰ ਸਿੰਘ ਸੰਧੂ ਨੇ ਕਿਸਾਨਾਂ ਨੂੰ ਮਿੱਟੀ ਪਰਖ ਬਾਰੇ ਸੰਖੇਪ ਜਾਣਕਾਰੀ ਦਿੱਤੀ। ਸਟੇਜ ਸੈਕਟਰੀ ਦੀ ਭੂਮਿਕਾ ਸ੍ਰੀ ਸੁਖਵਿੰਦਰ ਸਿੰਘ ਏ, ਈ, ਓ ਨੇ ਨਿਭਾਈ। ਅੰਤ ਮਲਵਿੰਦਰ ਸਿੰਘ ਬਲਾਕ ਅਫਸਰ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਿਆ ਤੇ ਪਰਾਲੀ ਪ੍ਰਬੰਧ ਦੇ ਸੁਚੱਜੇ ਤਰੀਕੇ ਦੱਸ ਕੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ। ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਹਰਮਿੰਦਰ ਸਿੰਘ ਨੇ ਸਮੂਹ ਕਿਸਾਨਾਂ ਸਮੇਤ ਪਰਾਲੀ ਪ੍ਰਬੰਧਨ ਦਾ ਭਰੋਸਾ ਦਿਵਾਇਆ।
ਇਸ ਸਮੇਂ ਵਿਭਾਗ ਤੋ ਤਲਵਿੰਦਰ ਸਿੰਘ ਏ, ਐਸ, ਆਈ,ਅਜੇਪਾਲ ਸਿੰਘ ਏ. ਟੀ. ਐਮ, ਸੁਖਮਨ ਸਿੰਘ ਫੀਲਡ ਵਰਕਰ, ਲਖਬੀਰ ਸਿੰਘ ਨਿੱਜਰ, ਗੁਰਵਿੰਦਰ ਸਿੰਘ, ਲਖਬੀਰ ਸਿੰਘ, ਸੁਰਜੀਤ ਸਿੰਘ,ਰਾਜਬੀਰ ਸਿੰਘ,ਤਰਸੇਮ ਸਿੰਘ,ਨਿਰਮਲ ਸਿੰਘ,ਅਰੂਪ ਸਿੰਘ ਅਤੇ ਪਿੰਡ ਨੰਦਪੁਰ ਤੇ ਹੋਰ ਪਿੰਡਾਂ ਦੇ ਕਿਸਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
