ਅੱਜ ਦੀ ਆਵਾਜ਼ | 09 ਅਪ੍ਰੈਲ 2025
ਫਰੀਦਾਬਾਦ ਦੇ ਰਾਮਨਗਰ ਵਿਖੇ ਰਹਿਣ ਵਾਲੇ ਵਿਨੋਦ ਨੇ ਆਪਣੀ ਪਤਨੀ ਅਤੇ ਇਕ ਨੌਜਵਾਨ ਆਟੋ ਚਾਲਕ ਖ਼ਿਲਾਫ਼ ਘਰ ਤੋਂ ਫਰਾਰ ਹੋਣ ਅਤੇ ਘਰ ਤੋਂ ਰਕਮ ਤੇ ਜ਼ਰੂਰੀ ਕਾਗਜ਼ ਲੈ ਜਾਣ ਦੀ ਸ਼ਿਕਾਇਤ ਦਿੱਤੀ ਹੈ। ਵਿਨੋਦ ਨੇ ਦੱਸਿਆ ਕਿ 2007 ਵਿੱਚ ਉਸਦਾ ਵਿਆਹ ਲਕਸ਼ਮਿਨਗਰ ਮਥੁਰਾ ਦੀ ਰਹਿਣ ਵਾਲੀ ਔਰਤ ਚੁਸ਼ਲ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੋ ਬੱਚੇ ਹੋਏ—ਇੱਕ 10 ਸਾਲ ਦੀ ਧੀ ਅਤੇ 8 ਸਾਲ ਦਾ ਪੁੱਤ। ਉਸ ਮੁਤਾਬਕ, 24 ਮਾਰਚ ਨੂੰ ਜਦੋਂ ਉਹ ਕੰਮ ਤੋਂ ਵਾਪਸ ਘਰ ਆਇਆ, ਉਸ ਦੀ ਪਤਨੀ ਗਾਇਬ ਸੀ। ਬੱਚਿਆਂ ਨੇ ਦੱਸਿਆ ਕਿ ਉਹ ਸਵੇਰੇ ਤੋਂ ਘਰ ਨਹੀਂ ਸੀ। ਘਰ ਦੀ ਜਾਂਚ ਕਰਨ ‘ਤੇ ਪਤਾ ਲੱਗਾ ਕਿ 50 ਹਜ਼ਾਰ ਰੁਪਏ ਨਕਦ ਅਤੇ ਕਈ ਜ਼ਰੂਰੀ ਦਸਤਾਵੇਜ਼ ਵੀ ਘਰ ਤੋਂ ਗਾਇਬ ਹਨ। ਵਿਨੋਦ ਨੇ ਨਜ਼ਦੀਕੀ ਲੋਗਾਂ ਤੋਂ ਪਤਾ ਲਾਇਆ ਤਾਂ ਜਾਣਕਾਰੀ ਮਿਲੀ ਕਿ ਉਸ ਦੀ ਪਤਨੀ 22 ਸਾਲਾ ਅਮਰ ਨਾਮ ਦੇ ਨੌਜਵਾਨ ਨਾਲ, ਜੋ ਆਟੋ ਚਾਲਕ ਹੈ ਅਤੇ ਗੁਆਂਢ ‘ਚ ਰਹਿੰਦਾ ਹੈ, ਘਰ ਛੱਡ ਕੇ ਚਲੀ ਗਈ ਹੈ। ਇਹ ਨੌਜਵਾਨ ਪਿਛਲੇ ਸਮੇਂ ਤੋਂ ਵਿਨੋਦ ਦੇ ਘਰ ਵੀ ਆਉਂਦਾ ਜਾਂਦਾ ਸੀ। ਵਿਨੋਦ ਨੇ ਇਸ ਸਬੰਧੀ ਸੈਕਟਰ 11 ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਸ਼ਿਕਾਇਤ ਮਿਲਣ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫਰਾਰ ਹੋਈ ਔਰਤ ਅਤੇ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ।
