17/04/2025 Aj Di Awaaj
ਫਰੀਦਾਬਾਦ: ਕ੍ਰਾਈਮ ਬ੍ਰਾਂਚ ਸੈਕਟਰ-65 ਦੀ ਟੀਮ ਨੇ ਵਿਦੇਸ਼ੀ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫ਼ਤਾਰ ਵਿਅਕਤੀ ਨਾਈਜੀਰੀਆ ਦਾ ਵਸਨੀਕ ਫ੍ਰੈਡਰਿਕ (ਉਮਰ 33 ਸਾਲ) ਹੈ, ਜੋ ਕੁਝ ਦਿਨ ਪਹਿਲਾਂ ਹੀ ਭਾਰਤ ਆਇਆ ਸੀ। ਪੁਲਿਸ ਨੇ ਉਸ ਕੋਲੋਂ 4 ਗ੍ਰਾਮ ਕੋਕੀਨ ਬਰਾਮਦ ਕੀਤੀ ਹੈ।
ਕਾਰਵਾਈ 16 ਅਪ੍ਰੈਲ ਨੂੰ ਗੁਪਤ ਸੁਚਨਾ ਦੇ ਆਧਾਰ ‘ਤੇ ਕੀਤੀ ਗਈ, ਜਦੋਂ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਨਿਤੀ ਜੀਓਐਲ ਚੌਕ ਨੇੜੇ ਤੋਂ ਉਸ ਨੂੰ ਕਾਬੂ ਕੀਤਾ। ਮੁਲਜ਼ਮ ਫਿਲਹਾਲ ਫਰੀਦਾਬਾਦ ਦੇ ਸੈਕਟਰ-77 ਵਿਚ ਰਹਿ ਰਿਹਾ ਸੀ। ਪੁਲਿਸ ਨੇ ਉਸ ਖ਼ਿਲਾਫ NDPS ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਦਾ ਭਰਾ ਦਿੱਲੀ ਵਿੱਚ ਵੱਸਦਾ ਹੈ ਅਤੇ ਉਹ ਵੀ ਨਸ਼ਾ ਤਸਕਰੀ ਵਿੱਚ ਸ਼ਾਮਿਲ ਹੈ। ਫ੍ਰੈਡਰਿਕ ਨੇ ਦੱਸਿਆ ਕਿ ਉਸ ਨੇ ਇਹ ਕੋਕੀਨ ਆਪਣੇ ਭਰਾ ਤੋਂ ਹੀ ਹਾਸਲ ਕੀਤੀ ਸੀ। ਹਾਲੇ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਵਲੋਂ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਬਨੀ ਹੋਈ ਹੈ।
