09 ਦਸੰਬਰ, 2025 ਅਜ ਦੀ ਆਵਾਜ਼
Entertainment Desk: ਬਿਗ ਬੌਸ OTT ਸੀਜ਼ਨ 3 ਨਾਲ ਚਰਚਾ ਵਿੱਚ ਆਏ ਯੂਟਿਊਬਰ ਅਰਮਾਨ ਮਲਿਕ ਦੇ ਪਰਿਵਾਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਅਰਮਾਨ ਦੀ ਪਹਿਲੀ ਪਤਨੀ ਪਾਇਲ ਮਲਿਕ ਨੇ ਇੱਕ ਵਾਰ ਫਿਰ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ। ਉਹ ਆਪਣੇ ਚੌਥੇ ਬੱਚੇ ਦੀ ਮਾਂ ਬਣਨ ਜਾ ਰਹੀ ਹੈ, ਜਦਕਿ ਅਰਮਾਨ ਮਲਿਕ ਦੀ ਇਹ ਪੰਜਵੀਂ ਸੰਤਾਨ ਹੋਵੇਗੀ।
ਅਰਮਾਨ ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਪਾਇਲ ਵਰਕਆਉਟ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਵਿੱਚ ਉਹ ਸਕੁਐਟਸ ਕਰ ਰਹੀ ਹੈ ਅਤੇ ਅਰਮਾਨ ਉਸਦੇ ਬੇਬੀ ਬੰਪ ਨੂੰ ਸਹਾਰਾ ਦਿੰਦੇ ਦਿਖਦੇ ਹਨ।
ਦੱਸਣਯੋਗ ਹੈ ਕਿ ਅਰਮਾਨ ਮਲਿਕ ਪਹਿਲਾਂ ਹੀ ਚਾਰ ਬੱਚਿਆਂ ਦੇ ਪਿਤਾ ਹਨ—ਚਿਰਾਯੂ ਅਤੇ ਜੁੜਵਾ ਬੱਚੇ ਅਯਾਨ ਤੇ ਤੂਬਾ (ਪਾਇਲ ਮਲਿਕ ਤੋਂ), ਜਦਕਿ ਜ਼ੈਦ ਉਨ੍ਹਾਂ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਤੋਂ ਹੈ।














