ਬਰਨਾਲਾ, 29 ਅਗਸਤ 2025 AJ DI Awaaj
Punjab Desk : ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਪਰਾਲੀ ਦਾ ਖੇਤਾਂ ਵਿਚ ਨਿਬੇੜਾ ਕਰਨ ਵਾਲੇ ਕਿਸਾਨਾਂ ਲਈ ਲੱਕੀ ਡਰਾਅ-2025 (ਪਰਾਲੀ) ਸ਼ੁਰੂ ਕੀਤਾ ਗਿਆ ਹੈ, ਜਿਸ ਨੂੰ ਅਪਲਾਈ ਕਰਨ ਦੀ ਆਖਰੀ ਮਿਤੀ 31 ਅਗਸਤ ਸੀ, ਜਿਸ ਵਿੱਚ ਹੁਣ 15 ਸਤੰਬਰ ਤੱਕ ਵਾਧਾ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲੱਕੀ ਡਰਾਅ ਵਿੱਚ 1,00,000 ਰੁਪਏ ਦਾ ਇਨਾਮ ਰੱਖਿਆ ਗਿਆ ਹੈ, ਜੋ ਕਿ 25 ਜੇਤੂਆਂ ਵਿੱਚ ਵੰਡਿਆ ਜਾਵੇਗਾ। ਇਸ ਵਿੱਚ ਪਹਿਲਾਂ ਇਨਾਮ 20,000 ਰੁਪਏ, ਦੂਸਰਾ ਇਨਾਮ 15,000 ਰੁਪਏ, ਤੀਸਰਾ ਇਨਾਮ 10,000 ਰੁਪਏ ਤੇ ਬਾਕੀ ਇਨਾਮ ਹੋਰ ਕਿਸਾਨਾਂ ਵਿੱਚ ਵੰਡਿਆ ਜਾਵੇਗਾ।
ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਹਾ ਕਿ ਇਸ ਲਈ ਇੱਕ ਲਿੰਕ ਅਤੇ ਕਿਊ ਆਰ ਕੋਡ ਜਾਰੀ ਕੀਤਾ ਗਿਆ ਹੈ, ਜਿਸ ਰਾਹੀਂ ਕਿਸਾਨ ਇਸ ਲੱਕੀ ਡਰਾਅ ਲਈ ਅਪਲਾਈ ਕਰ ਸਕਦੇ ਹਨ।ਇਸ ਲਿੰਕ ਨੂੰ ਪ੍ਰਾਪਤ ਕਰਨ ਲਈ 7973975463 ਤੇ ਵਟਸਐਪ ਰਾਹੀਂ ਲਿੰਕ ਪ੍ਰਾਪਤ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਬਰਨਾਲਾ ਨੇ ਦੱਸਿਆ ਕਿ ਇਹ ਮੁਹਿੰਮ ਜ਼ਿਲ੍ਹਾ ਬਰਨਾਲਾ ਵਿੱਚ ਪਰਾਲੀ ਦੇ ਸੁਚੱਜੇ ਪ੍ਰਬੰਧਨ ਕਰਨ ਲਈ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਪਰਾਲੀ ਦਾ ਸੁੱਚਜਾ ਪ੍ਰਬੰਧਨ ਕਰਨ ਲਈ ਇਹ ਮੁਹਿੰਮ ਅਹਿਮ ਰੋਲ ਅਦਾ ਕਰੇਗੀ। ਬਰਨਾਲਾ ਜ਼ਿਲ੍ਹੇ ਦੇ ਕਿਸਾਨ ਲੱਕੀ ਡਰਾਅ (ਪਰਾਲੀ) ਲਈ 31 ਤੱਕ ਅਪਲਾਈ ਕਰ ਸਕਦੇ ਸਨ ਹੁਣ ਇਸ ਵਿੱਚ ਹੁਣ 15 ਸਤੰਬਰ 2025 ਤੱਕ ਅਪਲਾਈ ਕਰ ਸਕਦੇ ਹਨ। ਜੇਕਰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਇਸ ਲਈ 7973975463 ‘ਤੇ ਫੋਨ ਕਰ ਸਕਦੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਜਗਸੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਲਿੰਕ ਨੂੰ ਕਿਸਾਨਾਂ ਦੇ ਜਾਣਕਾਰੀ ਲਈ ਜਨਤਕ ਤੌਰ ‘ਤੇ ਸਾਰੇ ਖੇਤੀਬਾੜੀ ਦਫਤਰਾਂ ਤੇ ਡੀ ਸੀ ਦਫਤਰਾਂ ਵਿੱਚ ਬੈਨਰ ਲਗਾਏ ਗਏ ਹਨ ਜਿਸ ਤੋਂ ਕਿਸਾਨਾਂ ਨੂੰ ਲੱਕੀ ਡਰਾਅ ਲਈ ਅਪਲਾਈ ਕਰਨ ਵਿੱਚ ਕੋਈ ਮੁਸ਼ਕਿਲ ਨਹੀਂ ਆਵੇਗੀ।














