ਗੁਰਦਾਸਪੁਰ 01 Dec 2025 AJ DI Awaaj
Punjab Desk : ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੰਜਾਬ ਵਿੱਚ ਤੇਜ਼ੀ ਨਾਲ ਵਿਗੜਦੀ ਕਾਨੂੰਨ ਵਿਵਸਥਾ ਬਾਰੇ ਇੱਕ ਖੁੱਲ੍ਹਾ ਪੱਤਰ ਲਿਖਿਆ ਹੈ।
ਰੰਧਾਵਾ ਨੇ ਪੰਜਾਬ ਨੂੰ ਗੈਂ*ਗਸਟਰਾਂ ਅਤੇ ਅੱਤ*ਵਾਦੀਆਂ ਲਈ ਖੇਡ ਦਾ ਮੈਦਾਨ ਦੱਸਦੇ ਹੋਏ ਤੁਰੰਤ ਕੇਂਦਰੀ ਦਖਲ ਦੀ ਮੰਗ ਕੀਤੀ ਹੈ। ਪੱਤਰ ਵਿੱਚ ਉਹਨਾਂ ਨੇ ਸਰਹੱਦੀ ਖੇਤਰਾਂ ਵਿੱਚ ਵੱਧ ਰਹੀਆਂ ਟਾਰਗਟ ਕਿ*ਲਿੰਗ, ਕ*ਤਲ, ਜਬਰੀ ਵਸੂਲੀ ਅਤੇ ਗ੍ਰ*ਨੇਡ ਹਮ*ਲਿਆਂ ਦਾ ਜ਼ਿਕਰ ਕੀਤਾ।
ਉਨ੍ਹਾਂ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਇਆ ਅਤੇ ਕਿਹਾ ਕਿ ਕੁਝ ਇਮਾਨਦਾਰ ਅਧਿਕਾਰੀਆਂ ਦੇ ਬਾਵਜੂਦ, ਪੁਲਿਸ ਜਾਂ ਤਾਂ ਅਸਮਰੱਥ ਹੈ ਜਾਂ ਘਟਨਾਵਾਂ ਰੋਕਣ ਲਈ ਤਿਆਰ ਨਹੀਂ। BSF ਦੇ ਵਧੇ ਖੇਤਰ ਅਤੇ ਹਥਿਆਰ, ਡਰੋਨ ਅਤੇ ਨਸ਼ਿਆਂ ਦੀ ਤਸਕਰੀ ਦੇ ਬਾਵਜੂਦ ਕਾਨੂੰਨ ਵਿਵਸਥਾ ਪਿੱਛੇ ਰਹਿ ਗਈ ਹੈ।
ਰੰਧਾਵਾ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ISI, ਕੱਟੜਪੰਥੀ ਤੱਤ ਅਤੇ ਵਿਦੇਸ਼ੀ ਗੈਂਗਸਟਰ ਨੈੱਟਵਰਕ ਪੰਜਾਬ ਵਿੱਚ ਸਰਗਰਮ ਹਨ। ਉਨ੍ਹਾਂ ਨੇ 2025 ਵਿੱਚ ਵਾਪਰੀਆਂ ਕਈ ਹਾਈ-ਪ੍ਰੋਫਾਈਲ ਘਟਨਾਵਾਂ ਦੀ ਸੂਚੀ ਵੀ ਦੱਸੀ।
ਉਨ੍ਹਾਂ ਮੰਗ ਕੀਤੀ ਕਿ ਕੇਂਦਰੀ ਏਜੰਸੀਆਂ (NIA, IB, RAW) ਦੀ ਮੀਟਿੰਗ ਬੁਲਾਈ ਜਾਵੇ ਅਤੇ ਪੰਜਾਬ ਵਿੱਚ ਅਪਰਾਧ ਅਤੇ ਅੱਤਵਾਦ ਰੋਕਣ ਲਈ ਠੋਸ ਰਣਨੀਤੀ ਤਿਆਰ ਕੀਤੀ ਜਾਵੇ। ਇਸ ਪੱਤਰ ਦੇ ਆਉਣ ਦੌਰਾਨ, ਪੰਜਾਬ ਦੇ ਕਈ ਇਲਾਕਿਆਂ ਵਿੱਚ ਗੈਂਗ ਵਾਰਾਂ ਅਤੇ ਨਿਸ਼ਾਨਾ ਬਣਾਕੇ ਕਤਲ ਵਾਪਰ ਰਹੇ ਹਨ।














