ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਨੇੜੇ ਐਨਕਾ*ਊਂਟ*ਰ

64

ਲੁਧਿਆਣਾ 21 Nov 2025 AJ DI Awaaj

Punjab Desk :  ਪੁਲਿਸ ਨੂੰ ਅੱਜ ਵੱਡੀ ਕਾਮਯਾਬੀ ਮਿਲੀ, ਜਦੋਂ ਲਾਡੋਵਾਲ ਟੋਲ ਪਲਾਜ਼ਾ ਨੇੜੇ ਗ੍ਰਨੇਡ ਮਾਮਲੇ ਵਿੱਚ ਵਾਂਛਿਤ ਦੋ ਬਦਮਾਸ਼ਾਂ ਨਾਲ ਮੁਕਾਬਲਾ ਹੋਇਆ। ਕੁਝ ਦਿਨ ਪਹਿਲਾਂ ਤਿੰਨ ਲੋਕਾਂ ਨੂੰ ਗ੍ਰਨੇ*ਡਾਂ ਸਮੇਤ ਗ੍ਰਿ*ਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਦੀ ਪਛਾਣ ‘ਤੇ ਇਹ ਦੋ ਹੋਰ ਨਾਮ ਸਾਹਮਣੇ ਆਏ—ਇੱਕ ਬਿਹਾਰ ਤੋਂ ਅਤੇ ਦੂਜਾ ਹਰਿਆਣਾ ਤੋਂ ਦੱਸਿਆ ਜਾ ਰਿਹਾ ਹੈ।

ਪੁਲਿਸ ਦੇ ਅਨੁਸਾਰ ਜਦੋਂ ਦੋਵਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਪੁਲਿਸ ਟੀਮ ‘ਤੇ ਫਾ*ਇ*ਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਦੌਰਾਨ ਦੋਵੇਂ ਬਦਮਾਸ਼ ਗੋ*ਲੀਬਾਰੀ ਵਿੱਚ ਜ਼*ਖ਼ਮੀ ਹੋ ਗਏ। ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ ਹੈ, ਜਿਸ ਵਿੱਚੋਂ ਇੱਕ ਦੀ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ।

ਮੌਕੇ ਤੋਂ ਪੁਲਿਸ ਨੇ ਦੋ ਗ੍ਰਨੇਡ ਅਤੇ ਚਾਰ ਆਟੋਮੈਟਿਕ ਪਿਸਤੌ*ਲ ਬਰਾਮਦ ਕੀਤੇ ਹਨ। ਪੁਲਿਸ ਅੱਗੇ ਦੀ ਜਾਂਚ ਕਰ ਰਹੀ ਹੈ।