ਅਬੋਹਰ ਨੇੜੇ ਐਨਕਾਊਂਟਰ: ਕੱਪੜਾ ਕਾਰੋਬਾਰੀ ਦੇ ਕਤ*ਲ ਮਾਮਲੇ ’ਚ ਦੋ ਮੁਲਜ਼ਮ ਢੇਰ, ਇੱਕ ਪੁਲਿਸ ਕਰਮਚਾਰੀ ਜ਼ਖ*ਮੀ

30

ਅਬੋਹਰ 08 July 2025 AJ DI Awaaj

ਅਬੋਹਰ ਨੇੜੇ ਕੱਪੜਾ ਕਾਰੋਬਾਰੀ ਸੰਜੇ ਵਰਮਾ ਦੀ ਹੱਤਿ*ਆ ਮਾਮਲੇ ਵਿੱਚ ਵੱਡਾ ਪਲਟਾਵਾਂ ਆਇਆ ਹੈ। ਪੁਲਿਸ ਵੱਲੋਂ ਕਾਰਵਾਈ ਕਰਦਿਆਂ ਪੰਜਪੀਰ ਇਲਾਕੇ ਦੇ ਨੇੜੇ ਦੋ ਸ਼ੱਕੀ ਮੁਲਜ਼ਮਾਂ ਨਾਲ ਐਨਕਾ*ਊਂ*ਟਰ ਕੀਤਾ ਗਿਆ, ਜਿਸ ਦੌਰਾਨ ਦੋਵੇਂ ਢੇਰ ਹੋ ਗਏ।

ਸੂਤਰਾਂ ਅਨੁਸਾਰ, ਪੁਲਿਸ ਨੂੰ ਸੰਜੇ ਵਰਮਾ ਹੱਤਿ*ਆ ਮਾਮਲੇ ‘ਚ ਕਈ ਦਿਨਾਂ ਤੋਂ ਲੱਭ ਰਹੇ ਮੁਲਜ਼ਮਾਂ ਦੀ ਸੂਚਨਾ ਮਿਲੀ ਸੀ। ਇਸੇ ਦੇ ਆਧਾਰ ’ਤੇ ਪੁਲਿਸ ਨੇ ਇਲਾਕੇ ‘ਚ ਛਾਪਾ ਮਾਰਿਆ। ਛਾਪੇ ਦੌਰਾਨ ਮੁਕਾਬਲਾ ਹੋ ਗਿਆ, ਜਿਸ ‘ਚ ਦੋ ਮੁਲਜ਼ਮ ਮੌਕੇ ‘ਤੇ ਹੀ ਢੇਰ ਹੋ ਗਏ।

ਇਸ ਕਾਰਵਾਈ ਦੌਰਾਨ ਇੱਕ ਪੁਲਿਸ ਕਰਮਚਾਰੀ ਨੂੰ ਵੀ ਗੋ*ਲੀ ਲੱਗੀ, ਜਿਸ ਨੂੰ ਤੁਰੰਤ ਇਲਾਜ ਲਈ ਅਬੋਹਰ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।

ਮੌਕੇ ‘ਤੇ ਵੱਡੀ ਪੁਲਿਸ ਫੌਜ ਮੌਜੂਦ ਹੈ ਅਤੇ ਘਟਨਾ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਅਧਿਕਾਰਕ ਘੋਸ਼ਣਾ ਜਲਦੀ ਕੀਤੀ ਜਾ ਸਕਦੀ ਹੈ।