ਮਾਲ ‘ਚ ਬਿਜਲੀ ਠੀਕ ਕਰਦੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌ*ਤ

49

ਬਰਨਾਲਾ: 10 Nov 2025 AJ DI Awaaj

Punjab Desk : ਬਰਨਾਲਾ ਦੇ ਹੰਡਿਆਇਆ ਵਿੱਚ ਸਥਿਤ ਜੀ ਮਾਲ ਵਿੱਚ ਬਿਜਲੀ ਠੀਕ ਕਰ ਰਹੇ 33 ਸਾਲਾ ਕਾਲਾ ਸਿੰਘ ਦੀ ਕਰੰਟ ਲੱਗਣ ਕਾਰਨ ਮੌ*ਤ ਹੋ ਗਈ। ਉਹ ਪਿਛਲੇ 13 ਸਾਲਾਂ ਤੋਂ ਪ੍ਰਾਈਵੇਟ ਤੌਰ ਤੇ ਬਿਜਲੀ ਦਾ ਕੰਮ ਕਰ ਰਿਹਾ ਸੀ।

ਜਾਣਕਾਰੀ ਮੁਤਾਬਕ, ਕਾਲਾ ਸਿੰਘ ਮਾਲ ਦੇ ਜਨਰੇਟਰ ਨੂੰ ਬੈਕ ਕਰੰਟ ਆਉਣ ਤੋਂ ਬਿਨਾਂ ਚਲਾਉਣ ਕਾਰਨ ਝਟਕੇ ਦਾ ਸ਼ਿਕਾਰ ਹੋਇਆ ਅਤੇ ਖੰਭੇ ਤੋਂ ਡਿੱਗਿਆ। ਪਰਿਵਾਰ ਅਤੇ ਚਸਮਦੀਦਾਂ ਨੇ ਮਾਲ ਪ੍ਰਬੰਧਕਾਂ ਦੀ ਲਾਪਰਵਾਹੀ ਤੇ ਕੜਾ ਰੋਸ ਪ੍ਰਗਟ ਕੀਤਾ।

ਮ੍ਰਿ*ਤਕ ਦੇ ਦੋ ਬੱਚੇ ਹਨ—13 ਸਾਲ ਦੀ ਬੇਟੀ ਅਤੇ 6 ਸਾਲ ਦਾ ਪੁੱਤ। ਪਰਿਵਾਰ ਨੇ ਮਾਲ ਅਤੇ ਬਿਜਲੀ ਕਰਮੀ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।