ਸਿਵਲ ਸਰਜਨ ਵਲੋਂ ਅਰਬਨ ਪ੍ਰਾਈਮਰੀ ਹੈਲਥ ਸੈਂਟਰ ਢਾਬ ਖਟੀਕਾ ਵਿਖੇ ਕੀਤੀ ਅਚਨਚੇਤ ਚੈਕਿੰਗ

14

ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰਅੰਮ੍ਰਿਤਸਰ

ਅੰਮ੍ਰਿਤਸਰ 19 ਫਰਵਰੀ 2025  Aj Di Awaaj                                                                          ਪੰਜਾਬ ਸਰਕਾਰ ਦੀਆਂ ਦਾਇਤਾ ਅਨੂਸਾਰ ਸਿਵਲ ਸਰਜਨ ਡਾ ਕਿਰਨਦੀਪ ਕੌਰ ਵਲੋਂ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਵਾਓਣ ਲਈ ਅਰਬਨ ਪ੍ਰਾਈਮਰੀ ਹੈਲਥ ਸੈਂਟਰ ਢਾਬ  ਖਟੀਕਾਂ ਵਿਖੇ ਅੱਜ ਸਪੈਸ਼ਲ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਣ ਉਹਨਾਂ ਵਲੋ ਸਟਾਫ ਦੀ ਹਾਜ਼ਰੀ ਦੇ ਨਾਲ ਨਾਲ ਓ.ਪੀ.ਡੀ.ਵਾਰਡਡੈਂਟਲ ਵਿਭਾਗਲੇਬਰ ਰੂਮਲੈਬ,  ਦਵਾਈਆਂ ਦਾ ਸਟਾਕ ਅਤੇ ਐਮ.ਸੀ.ਐਚ. ਵਿਭਾਗ ਵਿਚ ਜਾ ਕੇ ਜਾਂਚ ਕੀਤੀ ਅਤੇ ਵਾਰਡ ਵਿਚ ਦਾਖਿਲ ਮਰੀਜਾਂ ਪਾਸੋਂ ਮੁਫਤ ਦਵਾਈਆਂਲੈਬ ਟੈਸਟ  ਦੀਆਂ ਸਹੂਲਤਾਂ ਸੰਬਧੀ ਪੁਛ-ਪੜਤਾਲ ਕੀਤੀ ਗਈ। ਇਸਤੋਂ ਇਲਾਵਾ ਸਟਾਫ ਦੀ ਹਾਜਰੀ ਬਾਰੇ ਬੜੇ ਵਿਸਥਾਰ ਵਾਲ ਜਾਂਚ ਕੀਤੀ। ਜਿਸ ਦੌਰਾਣ ਡਿਊਟੀ ਦੌਰਾਨ ਵਿੱਚ ਕੁਤਾਹੀ ਵਰਤਣ ਵਾਲੇ ਕਰਮਚਾਰੀਆਂ ਨੂੰ ਸਖਤ ਤਾੜਨਾਂ ਕੀਤੀ ਅਤੇ ਕਿਹਾ ਕਿ ਅਣਗਹਿਲੀ ਕਰਨ ਵਾਲੇ ਕਰਮਚਾਰੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਵੱਲੋਂ ਸਮੂਹ ਸਟਾਫ ਅਤੇ ਡਾਕਟਰਾਂ ਨੂੰ ਦਾਇਤ ਕੀਤੀ ਸਮੇਂ ਦੇ ਪਾਬੰਦ ਰਹਿਆ ਜਾਵੇ ਅਤੇ ਸੇਵਾ ਭਾਵਨਾਂ ਨਾਲ ਕੰਮ ਕੀਤਾ ਜਾਵੇ। ਇਸ ਮੌਕੇ ਤੇ ਜਿਲਾ ਟੀਕਾਕਰਨ ਅਫਸਰ ਡਾਕਟਰ ਭਾਰਤੀ ਧਵਨਜ਼ਿਲਾ ਐਮ.ਈ.ਆਈ.ਓ. ਅਮਰਦੀਪ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ।