ਬਰਨਾਲਾ, 11 ਅਗਸਤ 2025 AJ Di Awaaj
Punjab Desk : ਚੋਣ ਤਹਿਸੀਲਦਾਰ ਬਰਨਾਲਾ ਸ਼੍ਰੀ ਰਾਮਜੀ ਲਾਲ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਚੋਣ ਦਫਤਰ, ਬਰਨਾਲਾ ਵਿਖੇ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ/ ਸਕੱਤਰਾਂ ਨਾਲ ਜ਼ਿਲ੍ਹਾ ਬਰਨਾਲਾ ਦੇ ਕੁੱਲ 558 ਪੋਲਿੰਗ ਸਟੇਸ਼ਨਾਂ ‘ਤੇ ਆਪਣੀ ਸਬੰਧਤ ਪਾਰਟੀ ਦੇ ਬੀ.ਐਲ.ਏ-1 ਅਤੇ ਬੀ.ਐਲ.ਏ-2 ਦੀ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਿਯੁਕਤੀ ਕਰਨ ਸਬੰਧੀ ਮੀਟਿੰਗ ਕੀਤੀ ਗਈ।
ਇਸ ਦੌਰਾਨ ਉਨ੍ਹਾਂ ਮੀਟਿੰਗ ਵਿੱਚ ਰਾਜਨੀਤਿਕ ਪਾਰਟੀਆਂ ਨੂੰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੀਤੀ ਜਾਣ ਵਾਲੀ ਸਪੈਸ਼ਲ ਇੰਨਟੈਨਸਿਵ ਰਵੀਜ਼ਨ ਵਿੱਚ ਬੀ.ਐਲ.ਏ-2 ਦੁਆਰਾ ਨਿਭਾਈ ਜਾਣ ਵਾਲੀ ਅਹਿਮ ਭੂਮਿਕਾ ਬਾਰੇ ਦੱਸਿਆ। ਬੂਥ ਲੈਵਲ ਏਜੰਟ ਨਿਯੁਕਤ ਕਰਨ ਤੋਂ ਇਲਾਵਾ ਚੋਣ ਤਹਿਸੀਲਦਾਰ ਵੱਲੋਂ ਰਾਜਨੀਤਿਕ ਪਾਰਟੀਆਂ ਨੂੰ ਵੋਟਰ ਹੈਲਪ-ਲਾਈਨ ਐਪ ਜਾਂ ਆਨਲਾਈਨ ਪੋਰਟਲ voters.eci.gov.in ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਚੋਣ ਤਹਿਸੀਲਦਾਰ ਵੱਲੋਂ ਪਾਰਟੀ ਨੁਮਾਇੰਦਿਆਂ ਵੱਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਸਮੱਸਿਆਵਾਂ ਨੂੰ ਸਬੰਧਤਾਂ ਦੇ ਧਿਆਨ ਵਿੱਚ ਲਿਆਉਣ ਲਈ ਕਿਹਾ ਗਿਆ।
ਇਸ ਮੌਕੇ ਸ੍ਰੀ ਓਂਕਾਰ ਸੂਰਤ ਸਿੰਘ ਬਾਜਵਾ (ਆਈ.ਐਨ.ਸੀ), ਸ੍ਰੀ ਅਮਰਜੀਤ ਸਿੰਘ (ਬਹੁਜਨ ਸਮਾਜ ਪਾਰਟੀ), ਸ੍ਰੀ ਸਰਬਜੀਤ ਸਿੰਘ ਖੇੜੀ (ਬਹੁਜਨ ਸਮਾਜ ਪਾਰਟੀ), ਸ੍ਰੀ ਪਿਆਰਾ ਸਿੰਘ (ਬਹੁਜਨ ਸਮਾਜ ਪਾਰਟੀ), ਸ੍ਰੀ ਬਲਵੀਰ ਸਿੰਘ ਹੰਡਿਆਇਆ (ਸੀ.ਪੀ.ਆਈ.ਐਮ) ਅਤੇ ਸ੍ਰੀ ਜਸਵਿੰਦਰ ਸਿੰਘ (ਕਲਰਕ), ਸ੍ਰੀ ਕਮਲਦੀਪ ਸ਼ਰਮਾ (ਕਲਰਕ), ਸ੍ਰੀ ਮੁਨੀਸ਼ ਕੁਮਾਰ (ਕਲਰਕ) ਮੌਜੂਦ ਸਨ।
