ਫ਼ਿਰੋਜ਼ਪੁਰ, 13 ਅਪ੍ਰੈਲ 2026 AJ DI Awaaj
Punjab Desk : ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀਮਤੀ ਰੀਚਿਕਾ ਨੰਦਾ ਦੀ ਦੇਖ-ਰੇਖ ਹੇਠ ਜ਼ਿਲ੍ਹਾ ਫਿਰੋਜ਼ਪੁਰ ਦੇ ਸਾਰੇ ਆਂਗਣਵਾੜੀ ਸੈਂਟਰਾ ਵਿੱਚ 10 ਅਪ੍ਰੈਲ 2026 ਨੂੰ ਈ.ਸੀ.ਸੀ. ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ ।
ਇਸ ਮੋਕੇ ਆਂਗਣਵਾੜੀ ਸੈਂਟਰਾ ਦੇ ਬੱਚਿਆ ਨੂੰ ਵੱਖ-ਵੱਖ ਤਰ੍ਹਾ ਦੀਆ ਗਤੀਵਿਧੀਆ ਕਰਵਾਈਆਂ ਗਈਆ। ਬੱਚਿਆ ਵਿੱਚ ਕਹਾਣੀਆ ਸੁਣਾਉਣਾ,ਚਿੱਤਰਕਾਰੀ ਮੁਕਾਬਲੇ, ਖੇਡਾ ਅਤੇ ਸਭਿਆਚਾਰ ਪ੍ਰੋਗਰਾਮ ਕਰਵਾਏ ਗਏ। ਬੱਚਿਆ ਦੁਆਰਾ ਬਣਾਏ ਗਏ ਕਲਾਤਮਕ ਕੰਮ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਮਾਤਾਵਾਂ ਨੂੰ ਬੱਚਿਆ ਦੀ ਸਿਹਤ, ਪੋਸ਼ਣ, ਸਾਫ-ਸਫਾਈ ਅਤੇ ਟੀਕਾਕਰਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿਤੀ ਗਈ। ਸਮਾਗਮ ਦੌਰਾਨ ਮਾਪਿਆ ਨਾਲ ਮਿਲ ਕੇ ਬੱਚਿਆ ਦੇ ਸਿਰਜਣਾਤਮਕ, ਖੁਸ਼ਹਾਲ ਅਤੇ ਸੁੰਦਰ ਭਵਿੱਖ ਲਈ ਸੰਕਲਪ ਵੀ ਲਏ ਗਏ।
ਇਸ ਪ੍ਰੋਗਰਾਮ ਵਿੱਚ ਬੱਚਿਆਂ ਦੇ ਮਾਪਿਆ ਅਤੇ ਪਿੰਡਾਂ ਦੇ ਮੋਹਤਵਾਰ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ।














