ਪੈਨਕ੍ਰੀਆਟਿਕ ਕੈਂਸਰ ਦੇ ਸ਼ੁਰੂਆਤੀ ਲੱਛਣ ਪੈਰਾਂ ‘ਚ ਵੀ ਲੁਕੇ ਹੋ ਸਕਦੇ

30
Digital composite of highlighted red pancreas of woman / pancreatitis / cholecystitis / cholelitthiasis

Punjab 28 Oct 2025 AJ DI Awaaj

Punjab Desk : ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਲੋਕ ਆਪਣੀ ਸਿਹਤ ਨੂੰ ਅਕਸਰ ਅਣਡਿੱਠਾ ਕਰ ਦਿੰਦੇ ਹਨ, ਜਿਸ ਕਾਰਨ ਦਿਲ ਦੀਆਂ ਬਿਮਾਰੀਆਂ, ਸਟ੍ਰੋਕ ਅਤੇ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਖਤਰਨਾਕ ਪੈਨਕ੍ਰੀਆਟਿਕ ਕੈਂਸਰ (Pancreatic Cancer) ਹੈ, ਜਿਸ ਨੂੰ “ਸਾਇਲੈਂਟ ਕਿਲਰ” ਵੀ ਕਿਹਾ ਜਾਂਦਾ ਹੈ, ਕਿਉਂਕਿ ਇਸਦੇ ਲੱਛਣ ਸ਼ੁਰੂਆਤ ਵਿੱਚ ਸਪਸ਼ਟ ਤੌਰ ‘ਤੇ ਸਾਹਮਣੇ ਨਹੀਂ ਆਉਂਦੇ।

ਆਮ ਤੌਰ ‘ਤੇ ਇਸ ਬਿਮਾਰੀ ਦੇ ਲੱਛਣਾਂ ਵਿੱਚ ਪੇਟ ਦਰਦ, ਪੀਲੀਆ ਅਤੇ ਅਚਾਨਕ ਭਾਰ ਘਟਣਾ ਸ਼ਾਮਲ ਹੁੰਦੇ ਹਨ। ਪਰ ਹਾਲੀਆ ਰਿਸਰਚ ਦੇ ਮੁਤਾਬਕ, ਇਸ ਕੈਂਸਰ ਦੇ ਸ਼ੁਰੂਆਤੀ ਸੰਕੇਤ ਲੱਤਾਂ ਜਾਂ ਪੈਰਾਂ ਵਿੱਚ ਵੀ ਨਜ਼ਰ ਆ ਸਕਦੇ ਹਨ।

ਕਈ ਮਰੀਜ਼ਾਂ ਨੇ ਪੇਟ ਨਾਲ ਜੁੜੇ ਲੱਛਣਾਂ ਤੋਂ ਪਹਿਲਾਂ ਲੱਤਾਂ ਵਿੱਚ ਦਰਦ, ਸੋਜ, ਲਾਲੀ ਜਾਂ ਗਰਮੀ ਮਹਿਸੂਸ ਹੋਣ ਦੀ ਸ਼ਿਕਾਇਤ ਕੀਤੀ ਹੈ। ਇਹ ਲੱਛਣ ਡੀਪ ਵੇਨ ਥ੍ਰੋਮਬੋਸਿਸ (Deep Vein Thrombosis – DVT) ਦੇ ਹੋ ਸਕਦੇ ਹਨ — ਜਦੋਂ ਲੱਤਾਂ ਦੀਆਂ ਡੂੰਘੀਆਂ ਨਾੜੀਆਂ ਵਿੱਚ ਖੂਨ ਦੇ ਕਲਾਟ ਬਣ ਜਾਂਦੇ ਹਨ।

ਅਮਰੀਕਨ ਕੈਂਸਰ ਸੋਸਾਇਟੀ ਦਾ ਕਹਿਣਾ ਹੈ ਕਿ ਪੈਨਕ੍ਰੀਆਟਿਕ ਕੈਂਸਰ ਸਰੀਰ ਵਿੱਚ ਖੂਨ ਦੇ ਜੰਮਣ ਦੀ ਪ੍ਰਕਿਰਿਆ ‘ਤੇ ਅਸਰ ਪਾਂਦਾ ਹੈ, ਜਿਸ ਨਾਲ DVT ਦਾ ਜੋਖਮ ਵੱਧ ਜਾਂਦਾ ਹੈ। ਇਸ ਲਈ ਜੇਕਰ ਤੁਹਾਨੂੰ ਲੱਤਾਂ ਵਿੱਚ ਲਗਾਤਾਰ ਦਰਦ, ਸੋਜ, ਜਾਂ ਲਾਲੀ ਮਹਿਸੂਸ ਹੋਵੇ, ਤਾਂ ਇਸਨੂੰ ਹਲਕੇ ਵਿੱਚ ਨਾ ਲਓ।

ਡਾਕਟਰਾਂ ਦਾ ਕਹਿਣਾ ਹੈ ਕਿ ਇਹ ਸ਼ੁਰੂਆਤੀ ਲੱਛਣ ਕੈਂਸਰ ਦੀ ਜਲਦੀ ਪਛਾਣ ਵਿੱਚ ਮਦਦ ਕਰ ਸਕਦੇ ਹਨ, ਕਿਉਂਕਿ ਅਕਸਰ ਇਹ ਬਿਮਾਰੀ ਦੇਰ ਨਾਲ ਹੀ ਪਤਾ ਲੱਗਦੀ ਹੈ। ਜਲਦੀ ਜਾਂਚ ਅਤੇ ਇਲਾਜ ਨਾਲ ਇਸਦੀ ਸਫਲਤਾ ਦੇ ਚਾਂਸ ਕਾਫ਼ੀ ਵੱਧ ਜਾਂਦੇ ਹਨ।