ਅਰਲੀ ਚਾਈਲਡਹੂਡ ਕੇਅਰ ਐਂਡ ਐਜੂਕੇਸ਼ਨ ਡੇਅ

55
ਰੂਪਨਗਰ, 15 ਨਵੰਬਰ 2025 AJ DI Awaaj
Punjab Desk : ਜ਼ਿਲ੍ਹਾ ਰੂਪਨਗਰ ਦੇ ਸਾਰੇ ਆਂਗਣਵਾੜੀ ਕੇਂਦਰਾਂ ਵਿੱਚ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਅਰਲੀ ਚਾਈਲਡਹੂਡ ਕੇਅਰ ਐਂਡ ਐਜੂਕੇਸ਼ਨ ਡੇਅ ਪਹਿਲ ਦੇ ਤਹਿਤ ਇਸ ਮਹੀਨੇ ਸਾਰੇ ਹੀ ਆਂਗਣਵਾੜੀ ਕੇਂਦਰ ਵਿਖੇ ਬੜੇ ਉਤਸਾਹ ਨਾਲ ਮਨਾਇਆ ਗਿਆ।
ਡਾਇਰੈਕਟਰ ਸਮਾਜਿਕ ਸੁਰਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਚੰਡੀਗੜ੍ਹ ਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਰੂਪਨਗਰ ਵਲੋਂ ਜਾਰੀ ਹੁਕਮਾਂ ਅਨੁਸਾਰ ਸਾਰੇ ਹੀ ਬਲਾਕਾਂ ਦੇ ਆਂਗਣਵਾੜੀ ਵਰਕਰਾਂ, ਹੈਲਪਰਾਂ, ਬੱਚਿਆਂ ਅਤੇ ਮਾਪਿਆਂ ਨੇ ਇਸ ਪ੍ਰੋਗਾਰਮ ਵਿੱਚ ਵੱਧ ਚੜ ਕੇ ਭਾਗ ਲਿਆ।
ਇਸ ਪ੍ਰੋਗਰਾਮ ਦਾ ਥੀਮ “ਕਲਪਨਾ ਰਚਨਾਤਮਕਤਾ ਦਾ ਵਿਕਾਸ” ਸੀ, ਜਿਸ ਦੇ ਤਹਿਤ ਬੱਚਿਆਂ ਨੇ ਸਿਖਲਾਈ ਭਰੀਆਂ ਕਹਾਣੀਆਂ ਸੁਣੀਆਂ ਅਤੇ ਹੋਰ ਗਤੀਵਿਧੀਆ ਕੀਤੀਆਂ।