ਹੁਸ਼ਿਆਰਪੁਰ 03 Sep 2025 AJ DI Awaaj
Punjab Desk : ਪੰਜਾਬ ਅਤੇ ਹਿਮਾਚਲ ਪ੍ਰਦੇਸ਼ ‘ਚ ਹੋ ਰਹੇ ਲਗਾਤਾਰ ਮੀਂਹ ਕਾਰਨ ਕਈ ਇਲਾਕਿਆਂ ‘ਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਹੁਸ਼ਿਆਰਪੁਰ ਵੀ ਇਨ੍ਹਾਂ ਪ੍ਰਭਾਵਿਤ ਜ਼ਿਲ੍ਹਿਆਂ ‘ਚੋਂ ਇੱਕ ਹੈ, ਜਿੱਥੇ ਪਿਛਲੇ 24 ਘੰਟਿਆਂ ਤੋਂ ਹੋ ਰਹੇ ਮੀਂਹ ਕਾਰਨ ਪਿੰਡਾਂ ਵਿੱਚ ਪਾਣੀ ਘੁੱਸ ਗਿਆ ਹੈ ਅਤੇ ਆਮ ਜੀਵਨ ਪ੍ਰਭਾਵਿਤ ਹੋਇਆ ਹੈ।
ਇਨ੍ਹਾਂ ਹਾਲਾਤਾਂ ਵਿਚੋਂ ਇੱਕ ਅਜੀਬੋ-ਗਰੀਬ ਪਰਿਸਥਿਤੀ ਸਾਹਮਣੇ ਆਈ, ਜਦੋਂ ਇੱਕ ਲਾੜੇ ਨੂੰ ਆਪਣੇ ਵਿਆਹ ਲਈ ਪਿੰਡ ਤੋਂ ਨਿਕਲਣਾ ਪਿਆ। ਪਿੰਡ ‘ਚ ਪਾਣੀ ਭਰੇ ਹੋਣ ਕਾਰਨ ਉਹ ਟਰਾਲੀ ‘ਤੇ ਚੜ੍ਹ ਕੇ ਪਿੰਡ ਤੋਂ ਬਾਹਰ ਨਿਕਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਗੱਡੀ ‘ਚ ਬੈਠ ਕੇ ਬਰਾਤ ਲਈ ਰਵਾਨਾ ਹੋਇਆ।
ਇਹ ਨਜ਼ਾਰਾ ਨਾ ਸਿਰਫ਼ ਲੋਕਾਂ ਲਈ ਹੈਰਾਨੀਜਨਕ ਰਿਹਾ, ਸਗੋਂ ਹੜ੍ਹਾਂ ਕਾਰਨ ਆ ਰਹੀਆਂ ਮੁਸ਼ਕਲਾਂ ਨੂੰ ਵੀ ਦਰਸਾਉਂਦਾ ਹੈ। ਇਹ ਤਸਵੀਰ ਹੁਣ ਲੋਕਾਂ ਵਿੱਚ ਚਰਚਾ ਦਾ ਕੇਂਦਰ ਬਣੀ ਹੋਈ ਹੈ।
