Mohali 18 Oct 2025 AJ DI Awaaj
Punjab Desk : ਨਾਭਾ ਦੀ ਡੀਐਸਪੀ ਮਨਦੀਪ ਕੌਰ ਦੀ ਗੱਡੀ ਪਟਿਆਲਾ-ਰਾਜਪੁਰਾ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਡੀਐਸਪੀ ਮੋਹਾਲੀ ਏਅਰਪੋਰਟ ਤੋਂ ਗੁਜਰਾਤ ਜਾਣ ਲਈ ਨਿਕਲ ਰਹੀ ਸੀ, ਜਿੱਥੇ ਉਹ 31 ਅਕਤੂਬਰ ਨੂੰ ਮਨਾਏ ਜਾਣ ਵਾਲੇ ਏਕਤਾ ਦਿਵਸ ਪਰੇਡ ਵਿੱਚ ਸ਼ਾਮਲ ਹੋਣ ਵਾਲੀ ਸੀ।
ਹਾਦਸੇ ਦੌਰਾਨ ਡੀਐਸਪੀ ਮਨਦੀਪ ਕੌਰ ਦੇ ਹੱਥ ‘ਤੇ ਸੱਟਾਂ ਲੱਗੀਆਂ ਹਨ, ਜਦੋਂਕਿ ਉਨ੍ਹਾਂ ਦੇ ਗਨਮੈਨ ਦੇ ਸਿਰ ‘ਤੇ ਚੋਟ ਆਈ ਹੈ। ਦੋਵਾਂ ਦਾ ਇਲਾਜ ਚੱਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਡੀਐਸਪੀ ਮਨਦੀਪ ਕੌਰ ਕਿਸਾਨਾਂ ਨਾਲ ਝੜਪ ਮਾਮਲੇ ਕਾਰਨ ਵਿਵਾਦਾਂ ‘ਚ ਰਹੀ ਸੀ। ਪੁਲਿਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
