SBI ਕ੍ਰੈਡਿਟ ਕਾਰਡ ਗੁੰਮ ਜਾਂ ਚੋਰੀ ਹੋ ਜਾਵੇ ਤਾਂ ਨਾ ਘਬਰਾਓ, ਘਰ ਬੈਠੇ ਆਨਲਾਈਨ ਇੰਝ ਕਰੋ ਤੁਰੰਤ ਬਲਾਕ—ਪੂਰਾ ਤਰੀਕਾ

25
SBI ਕ੍ਰੈਡਿਟ ਕਾਰਡ ਗੁੰਮ ਜਾਂ ਚੋਰੀ ਹੋ ਜਾਵੇ ਤਾਂ ਨਾ ਘਬਰਾਓ, ਘਰ ਬੈਠੇ ਆਨਲਾਈਨ ਇੰਝ ਕਰੋ ਤੁਰੰਤ ਬਲਾਕ—ਪੂਰਾ ਤਰੀਕਾ

11 ਦਸੰਬਰ, 2025 ਅਜ ਦੀ ਆਵਾਜ਼

Business Desk:  ਅੱਜਕੱਲ੍ਹ ਕ੍ਰੈਡਿਟ ਕਾਰਡ ਰੋਜ਼ਾਨਾ ਦੀ ਜ਼ਿੰਦਗੀ ਦਾ ਇੱਕ ਮੁੱਖ ਹਿੱਸਾ ਬਣ ਗਏ ਹਨ। ਕਾਰਡ ਚੋਰੀ, ਗਲਤ ਹੱਥਾਂ ਵਿੱਚ ਜਾਣ ਜਾਂ ਅਣਚਾਹੇ ਲੈਣ-ਦੇਣ ਦੇ ਵੱਧਦੇ ਮਾਮਲਿਆਂ ਦੇ ਵਿਚਕਾਰ ਇਹ ਜਾਣਨਾ ਬਹੁਤ ਜਰੂਰੀ ਹੈ ਕਿ ਆਪਣੇ ਕਾਰਡ ਨੂੰ ਤੁਰੰਤ ਕਿਵੇਂ ਬਲਾਕ ਕੀਤਾ ਜਾ ਸਕਦਾ ਹੈ। ਜੇ ਤੁਹਾਡਾ SBI ਕ੍ਰੈਡਿਟ ਕਾਰਡ ਗੁਆਚ ਜਾਂ ਚੋਰੀ ਹੋ ਜਾਵੇ, ਜਾਂ ਕੋਈ ਸ਼ੱਕੀ ਗਤੀਵਿਧੀ ਦਿਖਾਈ ਦੇਵੇ, ਤਾਂ ਤੁਰੰਤ ਉਸਨੂੰ ਬਲਾਕ ਕਰਨਾ ਹੀ ਸੁਰੱਖਿਆ ਦਾ ਸਭ ਤੋਂ ਵਧੀਆ ਤਰੀਕਾ ਹੈ। ਸਟੇਟ ਬੈਂਕ ਆਫ਼ ਇੰਡੀਆ ਉਪਭੋਗਤਾਵਾਂ ਲਈ ਘਰੋਂ ਹੀ ਕਾਰਡ ਬਲਾਕ ਕਰਨ ਦੀ ਆਸਾਨ ਆਨਲਾਈਨ ਸੁਵਿਧਾ ਦਿੰਦਾ ਹੈ।

SBI ਵੈੱਬਸਾਈਟ ਰਾਹੀਂ ਕਾਰਡ ਬਲਾਕ ਕਰਨ ਦਾ ਤਰੀਕਾ:
ਸਭ ਤੋਂ ਪਹਿਲਾਂ ਆਪਣੇ ਮੋਬਾਈਲ ਜਾਂ ਕੰਪਿਊਟਰ ਤੋਂ SBI ਕਾਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ ਅਤੇ ਯੂਜ਼ਰਨੇਮ ਅਤੇ ਪਾਸਵਰਡ ਨਾਲ ਲਾਗਇਨ ਕਰੋ। ਲਾਗਇਨ ਹੋਣ ਤੋਂ ਬਾਅਦ Services ਟੈਬ ਜਾਂ Request ਸੈਕਸ਼ਨ ‘ਚ ਜਾਓ ਅਤੇ “Block Lost/Stolen Card” ਵਿਕਲਪ ਚੁਣੋ। ਜੇ ਤੁਹਾਡੇ ਕੋਲ ਇੱਕ ਤੋਂ ਵੱਧ ਕਾਰਡ ਹਨ, ਤਾਂ ਸੂਚੀ ਵਿੱਚੋਂ ਸਹੀ ਕਾਰਡ ਚੁਣੋ। ਵੇਰਵਿਆਂ ਦੀ ਪੁਸ਼ਟੀ ਕਰਕੇ Submit ‘ਤੇ ਕਲਿੱਕ ਕਰੋ। ਬੈਂਕ ਵੱਲੋਂ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ਅਤੇ ਈਮੇਲ ‘ਤੇ ਕਾਰਡ ਬਲਾਕ ਹੋਣ ਦੀ ਪੁਸ਼ਟੀ ਮਿਲ ਜਾਵੇਗੀ।

ਇਹ ਗੱਲਾਂ ਯਾਦ ਰੱਖੋ:
ਬਲਾਕ ਕੀਤਾ ਕਾਰਡ ਮੁੜ ਐਕਟਿਵ ਨਹੀਂ ਕੀਤਾ ਜਾ ਸਕਦਾ। ਬੈਂਕ ਤੁਹਾਡੇ ਰਜਿਸਟਰਡ ਪਤੇ ‘ਤੇ ਆਪੇ ਹੀ ਇੱਕ ਰੀਪਲੇਸਮੈਂਟ ਕਾਰਡ ਭੇਜੇਗਾ। ਇਸਦੀ ਲਾਗਤ ਤਕਰੀਬਨ 100 ਰੁਪਏ ਪਲੱਸ GST ਹੁੰਦੀ ਹੈ। ਕਾਰਡ ਬਲਾਕ ਕਰਨ ਨਾਲ ਤੁਹਾਡਾ ਪੂਰਾ ਕ੍ਰੈਡਿਟ ਕਾਰਡ ਅਕਾਊਂਟ ਬੰਦ ਨਹੀਂ ਹੁੰਦਾ, ਸਿਰਫ਼ ਉਹ ਖ਼ਾਸ ਕਾਰਡ ਨੰਬਰ ਡੀਐਕਟਿਵ ਹੁੰਦਾ ਹੈ। ਇਸ ਤੋਂ ਇਲਾਵਾ, ਇਹ ਸਾਰੀ ਪ੍ਰਕਿਰਿਆ SBI ਦੇ YONO ਐਪ ਰਾਹੀਂ ਵੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ।