14 ਜੂਨ ਨੂੰ ਵਿਸ਼ਵ ਰਕਤਦਾਨੀ ਦਿਵਸ ਮੌਕੇ ਲਗਾਇਆ ਜਾਵੇਗਾ ਜ਼ਿਲ੍ਹਾ ਪੱਧਰੀ ਖੂਨਦਾਨ ਕੈਂਪ

19

ਲੋਕਾਂ ਨੂੰ ਖੂਨ ਦਾਨ ਕੈਂਪ ਵਿੱਚ ਭਾਗ ਲੈ ਕੇ ਖੂਨ ਦਾਣ ਕਰਨ ਦੀ ਕੀਤੀ ਅਪੀਲ                                                       ਫਿਰੋਜ਼ਪੁਰ 12 ਜੂਨ 2025 , Aj Di Awaaj

Health Desk: ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ  ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 14 ਜੂਨ 2025 ਨੂੰ ਵਿਸ਼ਵ ਰਕਤਦਾਨੀ ਦਿਵਸ ਮੌਕੇ ਮਾਡਰਨ ਪਲਾਜ਼ਾ ਫਿਰੋਜ਼ਪੁਰ ਸ਼ਹਿਰ ਵਿਖੇ ਸਵੇਰੇ 9.00 ਵਜੇ ਜ਼ਿਲ੍ਹਾ ਪੱਧਰੀ ਖੂਨਦਾਨ ਕੈਂਪ ਲਗਾਇਆ ਜਾਵੇਗਾ। ਇਸ ਮੌਕੇ ਵੱਖ ਵੱਖ ਯੂਥ ਕੱਲਬਾਂ, ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਵਲੰਟੀਅਰਾਂ ਵੱਲੋਂ ਕੈਂਪ ਵਿੱਚ ਭਾਗ ਲੈ ਕੇ ਖੂਨ ਦਾਨ ਕੀਤਾ ਜਾਵੇਗਾ।
 ਉਨ੍ਹਾਂ ਦੱਸਿਆ ਕਿ ਇਸ ਦੌਰਾਨ ਵੱਖ ਵੱਖ ਸੰਸਥਾਵਾਂ ਦੇ ਮੈਂਬਰਾ ਵੱਲੋਂ ਨੂੱਕੜ ਨਾਟਕ, ਪੋਸਟਰ/ਪੈਂਟਿੰਗ ਮੁਕਾਬਿਲਆਂ ਰਾਹੀਂ ਲੋਕਾਂ ਨੂੰ ਖੂਨਦਾਨ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹੇ ਦੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਵਿੱਚ ਭਾਗ ਲੈ ਕੈ ਉਹ ਖੂਨ ਦਾਨ ਕਰਨ ਲਈ ਅੱਗੇ ਆਉਣ ਕਿਉ਼ਕਿ ਖੂਨਦਾਨ ਕਰਨ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।