ਜ਼ਿਲ੍ਹਾ ਰੁਜਗਾਰ ਤੇ ਕਾਰੋਬਾਰ ਬਿਊਰੋ ਫਾਜਿਲਕਾ ਵੱਲੋਂ ਰੁਜਗਾਰ ਮੇਲਾ ਦਾ ਆਯੋਜਨ 9 ਅਪ੍ਰੈਲ

31

ਫਾਜ਼ਿਲਕਾ 07 ਅਪ੍ਰੈਲ 2025 ਅੱਜ ਦੀ ਆਵਾਜ਼

ਜ਼ਿਲ੍ਹਾ ਰੋਜ਼ਗਾਰ ਅਫਸਰ ਸ੍ਰੀਮਤੀ  ਵੈਸ਼ਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  9  ਅਪ੍ਰੈਲ 2025 ਦਿਨ ਬੁੱਧਵਾਰ  ਨੂੰ ਜਿਲ੍ਹਾ ਪੱਧਰੀ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਪਲੇਸਮੈਂਟ ਕੈਂਪ ਸੁਰੱਖਿਆ ਅਤੇ ਖੁਫੀਆ ਸੇਵਾਵਾਂ ਇੰਡੀਆ ਲਿਮਿਟੇਡ ਵਿੱਚ ਸੁਰੱਖਿਆ ਗਾਰਡ (ਲੜਕੇ) ਲਈ ਕੈਂਪ ਰੱਖਿਆ ਗਿਆ ਹੈ। ਜਿਸ ਵਿੱਚ ਘੱਟੋ ਘੱਟ ਯੋਗਤਾ 10th ਪਾਸ ਮੁੰਡਿਆਂ ਦੀ ਲੋੜ ਹੈ।  ਉਮਰ ਸੀਮਾ 19ਤੋਂ 40 ਸਾਲ ਤੱਕ ਅਤੇ ਕੱਦ ਘੱਟ ਤੋਂ ਘੱਟ 5 ਫੁਟ 6 ਇੰਚ ਭਾਰ 54ਕਿਲੋ, ਛਾਤੀ 80 ਸੈਟੀਮੀਟਰ ਤੋਂ 85 ਸੈਟੀਮੀਟਰ ਹੋਣੀ ਚਾਹੀਦੀ ਹੈ। , ਤਨਖਾਹ 18000 ਤੋਂ 20000/- ਹੈ। ਉਮੀਦਵਾਰ ਆਪਣੇ ਸਾਰੇ ਜਰੂਰੀ ਦਸਤਾਵੇਜ ਜਿਵੇਂ ਕਿ 10ਵੀ, ਗ੍ਰੈਜੂਏਸ਼ਨ ਅਤੇ ਬਾਇਓਡਾਟਾ ਆਦਿ ਨਾਲ ਲੈ ਕੇ ਆਉਣਾ ਯਕੀਨੀ ਬਣਾਇਆ ਜਾਵੇ ।

ਪਲੇਸਮੈਂਟ ਅਫਸਰ ਸ੍ਰੀ ਰਾਜ ਸਿੰਘ ਦੱਸਿਆ ਕਿ ਪਲੇਸਮੈਂਟ ਕੈਂਪ 9 ਅਪ੍ਰੈਲ ਨੂੰ ਸਵੇਰੇ 10:00 ਤੋਂ ਕਮਰਾ ਨੰ 502 ਚੋਥੀ ਮੰਜਿਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਡੀਸੀ ਦਫ਼ਤਰ, ਏ ਬਲਾਕ ਫਾਜ਼ਿਲਕਾ ਵਿਖੇ ਲਗਾਇਆ ਜਾ ਰਿਹਾ ਹੈ।

ਉਨ੍ਹਾਂ ਨੌਜਵਾਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਪਲੇਸਮੈਂਟ ਕੈਂਪ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਤੇ ਰੋਜਗਾਰ ਪ੍ਰਾਪਤ ਕੀਤਾ ਜਾਵੇ। ਵਧੇਰੇ ਜਾਣਕਾਰੀ ਲਈ 6280837360,9646081967’ਤੇ ਸਪਰੰਕ ਕਰ ਸਕਦੇ ਹੋ।ਇਹ ਭਰਤੀ ਸਾਬਕਾ ਫੋਜੀਆਂ ਲਈ ਨਹੀਂ