ਫਾਜ਼ਿਲਕਾ 3 ਦਸੰਬਰ 2025 AJ DI Awaaj
Punjab Desk : ਵਿਸ਼ਵ ਦਿਵਿਆਂਗਤਾ ਦਿਵਸ ਮੌਕੇ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵੱਲੋਂ ਚਲਾਏ ਜਾ ਰਹੇ ਪ੍ਰਯਾਸ ਸਕੂਲ ਆਲਮਗੜ, ਅਬੋਹਰ ਦੇ ਸਪੈਸ਼ਲ ਬਚਿਆਂ ਦੀ ਡੀ.ਸੀ. ਦਫਤਰ ਵਿਖੇ ਵਿਜਿਟ ਕਰਵਾਈ ਗਈ। ਬਚਿਆਂ ਨੂੰ ਨਵਾਂ ਅਨੁਭਵ ਤੇ ਮਾਹੌਲ ਪ੍ਰਦਾਨ ਕਰਨ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਕਦਮੀ ਕੀਤੀ ਗਈ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਪੈਸ਼ਲ ਬਚਿਆਂ ਨਾਲ ਕੀਤੀ ਗਈ ਮਿਲਣੀ ਦੌਰਾਨ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਇਨ੍ਹਾਂ ਬਚਿਆਂ ਅੰਦਰ ਹੁਨਰ ਤੇ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ। ਇਹ ਬਚੇ ਕਿਸੇ ਵੀ ਪੱਖੋਂ ਦੂਜੇ ਬਚਿਆਂ ਨਾਲੋਂ ਘੱਟ ਨਹੀਂ ਹਨ, ਕਿਸੇ ਵੀ ਉਚਾਈਆਂ ਨੂੰ ਛੁਹ ਸਕਦੇ ਹਨ। ਇਨ੍ਹਾਂ ਬਚਿਆਂ ਨੂੰ ਦਫਤਰ ਵਿਜਿਟ ਕਰਵਾਉਣ ਦਾ ਮਕਸਦ ਇਕ ਤਾਂ ਇਹ ਦਫਤਰੀ ਮਾਹੌਲ ਦਾ ਅਹਿਸਾਸ ਕਰ ਸਕਣ, ਦੂਸਰਾ ਇਨ੍ਹਾਂ ਅੰਦਰ ਜੋ ਹੁਨਰ ਤੇ ਪ੍ਰਤੀਭਾ ਹੈ ਉਸ ਨੂੰ ਆਪਣੇ ਜੀਵਨ ਵਿਚ ਨਿਖਾਰ ਕੇ ਭਵਿਖ ਵਿਚ ਪ੍ਰਵਾਜ ਕਰ ਸਕਣ। ੳਨ੍ਹਾਂ ਕਿਹਾ ਕਿ ਬਚਿਆਂ ਨਾਲ ਸਮਾਂ ਬਿਤਾ ਕੇ ਉਨ੍ਹਾਂ ਨੂੰ ਕਾਫੀ ਵਧੀਆ ਲਗਿਆ ਤੇ ਇਨ੍ਹਾਂ ਬਚਿਆਂ ਦੇ ਵਿਚਾਰਾਂ ਤੋਂ ਵੀ ਉਹ ਕਾਫੀ ਪ੍ਰਭਾਵਿਤ ਹੋਏ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਨ੍ਹਾਂ ਸਪੈਸ਼ਲ ਬਚਿਆਂ ਨੂੰ ਵਿਜਿਟ ਕਰਵਾਉਣ ਦੇ ਨਾਲ ਇਨ੍ਹਾਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ ਨੇ ਸਪੈਸ਼ਲ ਬਚਿਆਂ ਨਾਲ ਮੁਲਾਕਾਤ ਕੀਤੀ ਤੇ ਗੱਲਾਬਾਂਤਾ ਵੀ ਕੀਤੀਆਂ। ਉਨ੍ਹਾਂ ਇਨ੍ਹਾਂ ਬਚਿਆਂ ਨੂੰ ਵਿਸੇਸ਼ ਢੰਗ ਨਾਲ ਪੜ੍ਹਾ ਰਹੇ ਸਕੂਲੀ ਅਧਿਆਪਕਾਂ ਤੇ ਰਿਸੋਰਸ ਪਰਸਨ ਦੀ ਵੀ ਸ਼ਲਾਘਾ ਕੀਤੀ।
ਇਸ ਮੌਕੇ ਸੁਪਰਡੰਟ/ਸਕੱਤਰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਪ੍ਰਦੀਪ ਗੱਖੜ, ਅਧਿਆਪਕ ਨੀਰਜ ਜੱਗਾ ਤੇ ਸੰਦੀਪ ਕੌਰ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।














