28 ਜਨਵਰੀ, 2026 ਅਜ ਦੀ ਆਵਾਜ਼
Bollywood Desk: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਫ਼ਿਲਮ ‘ਬਾਰਡਰ 2’ ਕਰਕੇ ਖ਼ਬਰਾਂ ਵਿੱਚ ਹਨ। ਫ਼ਿਲਮ ਵਿੱਚ ਉਨ੍ਹਾਂ ਦੀ ਅਦਾਕਾਰੀ ਦੀ ਹਰ ਥਾਂ ਸ਼ਲਾਘਾ ਹੋ ਰਹੀ ਹੈ ਅਤੇ ਬਾਕਸ ਆਫਿਸ ’ਤੇ ਵੀ ਫ਼ਿਲਮ ਵਧੀਆ ਕਮਾਈ ਕਰ ਰਹੀ ਹੈ। ਇਸ ਮੌਕੇ ਦਿਲਜੀਤ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸਾਂਝੀ ਕਰਕੇ 1997 ਦੀ ਮਸ਼ਹੂਰ ਫ਼ਿਲਮ ‘ਬਾਰਡਰ’ ਨਾਲ ਜੁੜੀ ਯਾਦ ਸਾਂਝੀ ਕੀਤੀ।
ਦਿਲਜੀਤ ਨੇ ਦੱਸਿਆ ਕਿ ਉਸ ਸਮੇਂ ਉਨ੍ਹਾਂ ਕੋਲ ਥੀਏਟਰ ਵਿੱਚ ਫ਼ਿਲਮ ਵੇਖਣ ਲਈ ਪੈਸੇ ਨਹੀਂ ਹੁੰਦੇ ਸਨ ਅਤੇ ਘਰ ਵਾਲੇ ਵੀ ਸਿਨੇਮਾ ਜਾਣ ਦੀ ਇਜਾਜ਼ਤ ਨਹੀਂ ਦਿੰਦੇ ਸਨ। ਜਦੋਂ ਮੁਹੱਲੇ ਦੇ ਲੋਕ ਥੀਏਟਰ ਦੇ ਜੋਸ਼ੀਲੇ ਮਾਹੌਲ ਬਾਰੇ ਦੱਸਦੇ ਸਨ, ਤਾਂ ਉਹ ਹੋਰ ਵੀ ਉਤਸ਼ਾਹਿਤ ਹੋ ਜਾਂਦੇ ਸਨ। ਬਾਅਦ ਵਿੱਚ ਜਦੋਂ ‘ਬਾਰਡਰ’ ਟੀਵੀ ’ਤੇ ਆਈ, ਤਾਂ ਉਨ੍ਹਾਂ ਨੇ ਇਹ ਫ਼ਿਲਮ ਕਈ ਵਾਰ ਦੇਖੀ ਅਤੇ ਇਸਨੂੰ ਦੇਸ਼ ਨਾਲ ਜੁੜੀ ਇੱਕ ਸ਼ਾਨਦਾਰ ਫ਼ਿਲਮ ਮੰਨਿਆ।
ਦਿਲਜੀਤ ਨੇ ‘ਬਾਰਡਰ 2’ ਦਾ ਹਿੱਸਾ ਬਣਨ ’ਤੇ ਰੱਬ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਕੁਝ ਵੀ ਉਨ੍ਹਾਂ ਨੂੰ ਮਿਲ ਰਿਹਾ ਹੈ, ਉਹ ਸਭ ਪ੍ਰਭੂ ਦੀ ਮੇਹਰ ਹੈ। ਇਸ ਫ਼ਿਲਮ ਵਿੱਚ ਉਹ ਪਰਮਵੀਰ ਚਕਰ ਜੇਤੂ ਫ਼ਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦਾ ਕਿਰਦਾਰ ਨਿਭਾ ਰਹੇ ਹਨ। ਫ਼ਿਲਮ ਵਿੱਚ ਉਨ੍ਹਾਂ ਦੇ ਨਾਲ ਸਨੀ ਦੇਓਲ, ਵਰੁਣ ਧਵਨ ਅਤੇ ਅਹਾਨ ਸ਼ੈੱਟੀ ਵੀ ਨਜ਼ਰ ਆ ਰਹੇ ਹਨ।
Related














