ਡੇਰਾਬਸੀ ਦੇ ਪਿਓ-ਪੁੱਤ ਨੇ ਡੀਐੱਸਪੀ ਨੂੰ 22 ਲੱਖ ਰੁਪਏ ਦਾ ਝਾਸਾ ਦਿੱਤਾ, ਕੇਸ ਦਰਜ

16

ਤਰਨਤਾਰਨ: 12 july 2025 AJ DI Awaaj

Punjab Desk : ਗੋਇੰਦਵਾਲ ਸਾਹਿਬ ‘ਚ ਤਾਇਨਾਤ ਡੀਐੱਸਪੀ ਅਤੁਲ ਸੋਨੀ ਨਾਲ ਲਗਭਗ 22.25 ਲੱਖ ਰੁਪਏ ਦੀ ਠੱਗੀ ਕਰਨ ਦੇ ਮਾਮਲੇ ‘ਚ ਮੁਹਾਲੀ ਜ਼ਿਲ੍ਹੇ ਦੇ ਪਿਓ-ਪੁੱਤ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੋਸ਼ੀਆਂ ਦੀ ਪਛਾਣ ਕਰਨਪ੍ਰੀਤ ਸਿੰਘ ਅਤੇ ਉਸਦੇ ਪਿਤਾ ਹਰਵਿੰਦਰ ਸਿੰਘ, ਨਿਵਾਸੀ ਗੁਲਮੋਹਰ ਮੁਬਾਰਕਪੁਰ (ਡੇਰਾਬਸੀ) ਵਜੋਂ ਹੋਈ ਹੈ।

ਡੀਐੱਸਪੀ ਸੋਨੀ ਨੇ 18 ਅਪਰੈਲ ਨੂੰ ਜ਼ਿਲ੍ਹਾ ਪੁਲਿਸ ਮੁਖੀ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਨਾਲ ਜਾਅਲੀ ਦਸਤਾਵੇਜ਼ਾਂ ਦੇ ਜ਼ਰੀਏ ਲੱਖਾਂ ਰੁਪਏ ਦੀ ਧੋਖਾਧੜੀ ਕੀਤੀ ਗਈ। ਇਸ ਮਾਮਲੇ ਦੀ ਜਾਂਚ ਐਸਪੀ ਪੱਧਰ ‘ਤੇ ਕਰਵਾਈ ਗਈ, ਜੋ ਢਾਈ ਮਹੀਨੇ ਚੱਲੀ। ਜਾਂਚ ‘ਚ ਠੱਗੀ ਦੀ ਪੁਸ਼ਟੀ ਹੋਣ ‘ਤੇ ਗੋਇੰਦਵਾਲ ਸਾਹਿਬ ਪੁਲਿਸ ਨੇ ਕੇਸ ਦਰਜ ਕਰ ਲਿਆ।

ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।