ਬਰਨਾਲਾ, 31 ਜੁਲਾਈ 2025 AJ DI Awaaj
Punjab Desk : ਡਿਪਟੀ ਕਮਿਸ਼ਨਰ ਬਰਨਾਲਾ ਵਲੋਂ ਸਿਹਤ ਅਤੇ ਸਿੱਖਿਆ ਵਿਭਾਗ ਸਣੇ ਅਹਿਮ ਵਿਭਾਗਾਂ ਦੀ ਕਾਰਗੁਜ਼ਾਰੀ ਦੀ ਨਜ਼ਰਸਾਨੀ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਮੀਟਿੰਗ ਕੀਤੀ ਗਈ।
ਇਸ ਮੌਕੇ ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਡਾਕਟਰਾਂ ਨੂੰ ਲੋਕ ਭਲਾਈ ਸਕੀਮਾਂ ਦਾ ਆਮ ਜਨਤਾ ਨੂੰ ਵੱਧ ਵੱਧ ਲਾਭ ਦੇਣ ਦੀ ਹਦਾਇਤ ਕੀਤੀ। ਓਨ੍ਹਾਂ ਕਿਹਾ ਸਰਕਾਰੀ ਹਸਪਤਾਲਾਂ ਵਿਚ ਇਲਾਜ ਕਰਵਾਉਣ ਵਾਲੇ ਜਿਆਦਾਤਰ ਲੋਕ ਆਰਥਿਕ ਤੌਰ ‘ਤੇ ਕਮਜ਼ੋਰ ਹੁੰਦੇ ਹਨ। ਸਰਕਾਰ ਵਲੋਂ ਜਿੱਥੇ ਹਸਪਤਾਲਾਂ ਦੇ ਅੰਦਰ ਜਾਂ ਜਨ ਔਸ਼ਧੀ ਕੇਂਦਰਾਂ ਵਿੱਚ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਇਸ ਸਹੂਲਤ ਦਾ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਦਿੱਤਾ ਜਾਵੇ।
ਇਸ ਮੌਕੇ ਜ਼ਿਲ੍ਹਾ ਸਿਹਤ ਅਧਿਕਾਰੀ ਨੇ ਦੱਸਿਆ ਕਿ ਜੂਨ ਮਹੀਨੇ ਦੌਰਾਨ ਫੂਡ ਸੇਫਟੀ ਵਿੰਗ ਵਲੋਂ ਵੱਖ ਵੱਖ ਪਦਾਰਥਾਂ ਦੇ 12 ਇਨਫੋਰਸਮੈਂਟ ਸੈਂਪਲ ਲਏ ਗਏ, ਜਿਸ ਵਿਚ ਫੂਡ ਐਨਾਲਿਸਟ ਪੰਜਾਬ ਦੀ ਰਿਪੋਰਟ ਅਨੁਸਾਰ 9 ਸੈਂਪਲ ਪਾਸ ਹੋਏ ਤੇ 3 ਫੇਲ ਹੋਏ। ਇਸ ਤੋਂ ਇਲਾਵਾ 14 ਸਰਵੀਲੈਂਸ ਸੈਂਪਲ ਲਏ ਗਏ, ਜਿਸ ਵਿਚ 2 ਬੀਅਰ ਦੇ ਸੈਂਪਲ, 3 ਦੁੱਧ ਦੇ ਸੈਂਪਲ ਅਤੇ 1 ਤੇਲ ਦੇ ਸੈਂਪਲ ਪਾਸ, ਜਦਕਿ 3 ਦੁੱਧ ਦੇ ਸੈਂਪਲ ਅਤੇ 1 ਤੇਲ ਦੇ ਸੈਂਪਲ ਫੇਲ੍ਹ ਹੋਏ। ਓਨ੍ਹਾਂ ਦੱਸਿਆ ਕਿ ਬਾਕੀਆਂ ਦੀਆਂ ਨਤੀਜਾ ਰਿਪੋਰਟਾਂ ਆਉਣੀਆਂ ਬਾਕੀ ਹਨ।
ਓਨ੍ਹਾਂ ਦੱਸਿਆ ਕਿ ਜੂਨ ਮਹੀਨੇ ਦੌਰਾਨ ਏ ਡੀ ਸੀ ਕੋਰਟ ਵਲੋਂ 2 ਫੇਲ ਸੈਂਪਲਾਂ ਦੇ ਮਾਮਲੇ ਵਿਚ 7000 ਰੁਪਏ ਜੁਰਮਾਨਾ ਕੀਤਾ ਗਿਆ ਅਤੇ ਵਿਭਾਗ ਵਲੋਂ ਵੱਖ ਵੱਖ ਕੇਸਾਂ ਵਿੱਚ 17000 ਰੁਪਏ ਜੁਰਮਾਨਾ ਰਿਕਵਰ ਕੀਤਾ ਗਿਆ। ਇਸ ਤੋਂ ਇਲਾਵਾ 24 ਫੇਲ ਸੈਂਪਲਾਂ ਦੇ ਕੇਸ ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਕਰਵਾਈ ਅਧੀਨ ਹਨ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵਲੋਂ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਗਿਆ। ਓਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਵੱਧ ਤੋਂ ਵੱਧ ਵਿਦਿਆਰਥੀ ਵਜ਼ੀਫਾ ਸਕੀਮਾਂ ਦਾ ਲਾਭ ਲੈਣ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੁਨੀਤਇੰਦਰ ਸਿੰਘ ਨੇ ਦੱਸਿਆ ਕਿ ਜਿੱਥੇ ਕਾਰਗੁਜ਼ਾਰੀ ਦਰਜਾ ਸੂਚਕ ਅੰਕ ਵਿਚ ਜ਼ਿਲ੍ਹਾ ਬਰਨਾਲਾ ਦੇਸ਼ ਭਰ ਵਿੱਚੋਂ ਮੋਹਰੀ ਰਿਹਾ ਹੈ, ਓਥੇ ਪਰਖ ਸਰਵੇਖਣ 2024 ਵਿਚੋਂ ਬਰਨਾਲਾ ਸੂਬੇ ਵਿਚੋਂ ਮੋਹਰੀ ਰਿਹਾ। ਇਸ ਸਰਵੇਖਣ ਵਿਦਿਅਰਥੀਆਂ ਦੀ ਕੁਆਲਿਟੀ ਸਿੱਖਿਆ, ਲਰਨਿੰਗ ਆਦਿ ਮਾਪਦੰਡਾਂ ‘ਤੇ ਆਧਾਰਿਤ ਹੁੰਦਾ ਹੈ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਪ੍ਰਵੇਸ਼ ਕੁਮਾਰ, ਐੱਸ ਐਮ ਓ ਧਨੌਲਾ ਡਾ. ਸਤਵੰਤ ਔਜਲਾ, ਐੱਸ ਐਮ ਓ ਤਪਾ ਡਾ. ਇੰਦੂ ਬਾਂਸਲ, ਐੱਸ ਐਮ ਓ ਮਹਿਲ ਕਲਾਂ ਡਾ. ਗੁਰਤੇਜਿੰਦਰ ਕੌਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗੁਰਵਿੰਦਰ ਕੌਰ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਸਪ੍ਰੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸੁਨੀਤਇੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਨੀਰਜਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਜਿੰਦਰਪਾਲ ਸਿੰਘ, ਡੀ ਪੀ ਐਮ ਕੁਲਵੰਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
