ਡਿਪਟੀ ਕਮਿਸ਼ਨਰ ਵੱਲੋਂ ਪਿੰਡ ਪੰਧੇਰ ਵਿੱਚ ਚੱਲ ਰਹੇ ਪਰਾਲੀ ਕੰਪੋਸਟ ਪਲਾਂਟ ਦਾ ਦੌਰਾ

12
ਡਿਪਟੀ ਕਮਿਸ਼ਨਰ ਵੱਲੋਂ ਪਿੰਡ ਪੰਧੇਰ ਵਿੱਚ ਚੱਲ ਰਹੇ ਪਰਾਲੀ ਕੰਪੋਸਟ ਪਲਾਂਟ ਦਾ ਦੌਰਾ
ਰੋਜ਼ਾਨਾ 10 ਤੋਂ 20 ਕੁਇੰਟਲ ਪਰਾਲੀ ਤੋਂ ਬਣਦੀ ਹੈ ਖਾਦ
ਕਿਸਾਨਾਂ ਨੂੰ ਲਾਹਾ ਲੈਣ ਦਾ ਸੱਦਾ
ਬਰਨਾਲਾ,24 August 2025 Aj Di Awaaj
Punjab Desk:   ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਵੱਲੋਂ ਪਿੰਡ ਪੰਧੇਰ ਵਿੱਚ ਸੀਆਈਆਈ ਫਾਊਂਡੇਸ਼ਨ ਦੁਆਰਾ ਪਰਾਲੀ ਤੋਂ ਖਾਦ ਬਣਾਉਣ ਲਈ ਲਗਾਏ ਗਏ ਪਲਾਂਟ ਦਾ ਦੌਰਾ ਕੀਤਾ ਗਿਆ।
 ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਦੱਸਿਆ ਕਿ ਪੰਧੇਰ ਬਹੁਮੰਤਵੀ ਸਹਿਕਾਰਤਾ ਸੋਸਾਇਟੀ ਵਿੱਚ ਸੀ.ਆਈ.ਆਈ ਫਾਊਂਡੇਸ਼ਨ ਦੀ ਮਦਦ ਨਾਲ ਇੱਕ ਕੰਪੋਸਟ ਪਲਾਂਟ ਲਗਾਇਆ ਗਿਆ ਸੀ, ਜਿਸ ਵਿੱਚ ਪਿਛਲੇ ਸਾਲ ਟਰਾਇਲ ਲਈ ਪਰਾਲੀ ਤੋਂ ਖਾਦ ਬਣਾ ਕੇ ਕਿਸਾਨਾਂ ਨੂੰ ਵੰਡੀ ਗਈ ਸੀ। ਮੌਕੇ ‘ਤੇ ਮੌਜੂਦ ਕਿਸਾਨਾਂ ਦੇ ਦੱਸਿਆ ਕਿ ਪਿਛਲੇ ਸਾਲ ਉਨਾਂ ਵੱਲੋਂ ਇਹ ਖਾਦ ਸਬਜ਼ੀਆਂ ਲਈ ਤੇ ਬਗੀਚੀਆਂ ਵਿੱਚ ਵਰਤੀ ਗਈ ਸੀ, ਜਿਸ ਦੇ ਨਤੀਜੇ ਵਧੀਆ ਰਹੇ ਹਨ।
   ਇਸ ਪਲਾਂਟ ਵਿੱਚ ਕਿਸਾਨਾਂ ਵੱਲੋਂ ਲਿਆਂਦੀ ਗਈ ਪਰਾਲੀ ਨੂੰ ਕੁਤਰੇ ਕਰਕੇ ਡਰੱਮ ਵਿਚ ਪਾਇਆ ਜਾਂਦਾ ਹੈ। ਇਸ ਡਰੱਮ ਵਿੱਚ ਪਰਾਲੀ ਨੂੰ ਖਾਦ ਬਣਾਉਣ ਲਈ ਡਿਕੰਪੋਸਟਰ ਪਾਏ ਜਾਂਦੇ ਹਨ ਅਤੇ 15 ਦਿਨਾਂ ਤੱਕ ਇਸ ਨੂੰ ਬੰਦ ਕਰਕੇ ਰੱਖਿਆ ਜਾਂਦਾ ਹੈ।
 ਉਨ੍ਹਾਂਂ ਦੱਸਿਆ ਕਿ ਪਿੰਡ ਪੰਧੇਰ ਵਿਖੇ ਲਗਾਇਆ ਇਹ ਪਲਾਂਟ ਇੱਕ ਦਿਨ ਵਿੱਚ 10 ਤੋਂ 20 ਕੁਇੰਟਲ ਪਰਾਲੀ ਨੂੰ ਖਾਦ ਵਿੱਚ ਤਬਦੀਲ ਕਰ ਸਕਦਾ ਹੈ।
ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੇ ਕਿਸਾਨ ਇਸ ਕੰਪੋਸਟ ਪਲਾਂਟ ਦਾ ਲਾਹਾ ਲੈਣ ਤੇ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੀ ਖਾਦ ਬਣਾਉਣ ਜੋ ਕਿ ਲਾਹੇਵੰਦ ਹੈ।
  ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਸੀਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਧਰਮਵੀਰ ਸਿੰਘ ਖੇਤੀਬਾੜੀ ਅਫ਼ਸਰ, ਸ੍ਰੀਮਤੀ ਸੁਨੀਤਾ ਸ਼ਰਮਾ ਨੋਡਲ ਅਫ਼ਸਰ ਪਰਾਲੀ, ਸੀ ਆਈ ਆਈ ਫਾਊਂਡੇਸ਼ਨ ਦੇ ਕਰਮਚਾਰੀ, ਪੰਧੇਰ ਸੋਸਾਇਟੀ ਦੇ ਮੈਂਬਰ ਤੇ  ਕਿਸਾਨ ਹਾਜ਼ਰ ਸਨ।