ਡਿਪਟੀ ਕਮਿਸ਼ਨਰ ਵੱਲੋਂ ਸਿਵਿਲ ਡਿਫ਼ੈਂਸ ਟੀਮ ਸਨਮਾਨਤ

31

ਬਰਨਾਲਾ, 17 ਸਤੰਬਰ 2025 AJ DI Awaaj

Punjab Desk : ਸਰਹੱਦੀ ਤਨਾਅ ਦੌਰਾਨ ਖੇਤਰ ਅੰਦਰ ਨਾਗਰਿਕਾਂ ਦੀ ਸੁਰੱਖਿਆ ਲਈ ਸੇਵਾਵਾਂ ਨਿਭਾਉਣ ਲਈ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਆਈ.ਏ.ਐਸ ਵੱਲੋਂ ਸਿਵਿਲ ਡਿਫੈਂਸ ਦੇ ਟੀਮ ਮੈਂਬਰਾਂ ਰਾਹੀਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਨਾਲ ਮੈਂਬਰਾਂ ਨੇ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਸ਼ਹਿਰ ਦੀਆਂ ਸਮਸਿਆਵਾਂ ਬਾਰੇ ਵੀ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰਾਲਾ ਭਾਰਤ ਸਰਕਾਰ ਦੇ ਸਮਾਜਕ ਵਿੰਗ ਸਿਵਿਲ ਡਿਫ਼ੈਂਸ ਕਾਰਪਸ ਦੇ ਵਲੰਟੀਅਰਜ਼ ਨੇ ਬੀਤੇ ਸਮੇਂ ਪੈਦਾ ਹੋਏ ਸਰਹੱਦੀ ਤਨਾਅ ਦੌਰਾਨ ਜ਼ਿਲ੍ਹੇ ਵਿੱਚ ਸ਼ਾਂਤੀ ਰੱਖਣ, ਸਰਕਾਰ ਅਤੇ ਪ੍ਰਸਾਸ਼ਨ ਦੇ ਦਿਸ਼ਾ ਨਿਰਦੇਸ਼ਾ ਨੂੰ ਘਰ ਘਰ ਪਹੁੰਚਾਉਣ, ਜਨਤਾ ਵਿੱਚ ਜਾਗਰੂਕਤਾ ਫ਼ੈਲਾਉਣ, ਅਹਿਮ ਸਥਾਪਨਾਵਾਂ ਅਤੇ ਜਨਤਕ ਸਾਥ ਸੰਪੱਤੀ ਦੀ ਸੁਰੱਖਿਆ ਕਰਨ ਅਤੇ ਚੁਣੌਤੀਆਂ ਦਾ ਤੁਰੰਤ ਜਵਾਬ ਦੇਣ ਲਈ ਯੋਗਦਾਨ ਪਾਇਆ ਹੈ।

ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਸਿਵਿਲ ਡਿਫੈਂਸ ਟੀਮ ਨੂੰ ਦਿਸ਼ਾ ਨਿਰਦੇਸ਼ ਦਿੰਦੇ ਹੋਏ ਆਮ ਲੋਕਾਂ ਨੂੰ ਸਾਫ ਵਾਤਾਵਰਨ ਪ੍ਰਤੀ, ਖੇਤਰ ਨੂੰ ਪ੍ਰਦੂਸ਼ਣ ਤੋਂ ਮੁਕਤ ਰੱਖਣ ਪ੍ਰਤੀ, ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਕਰਨ ਪ੍ਰਤੀ ਅਤੇ ਨੌਜਵਾਨਾਂ ਨੂੰ ਨਸ਼ਾਮੁਕਤ ਰੱਖਣ ਪ੍ਰਤੀ ਜਾਗਰੂਕ ਕਰਨ ਲਈ ਕਿਹਾ।

ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਵੱਲੋਂ ਜਿਨ੍ਹਾਂ ਸਿਵਲ ਡਿਫ਼ੈੱਸ ਦੇ ਟੀਮ ਮੈਂਬਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਿਵਿਲ ਡਿਫੈਂਸ ਬਰਨਾਲਾ ਦੇ ਚੀਫ਼ ਵਾਰਡਨ ਸ਼੍ਰੀ ਮਹਿੰਦਰ ਕਪਿਲ, ਪੋਸਟ ਵਾਰਡਨ  ਅਸ਼ੋਕ ਸ਼ਰਮਾ, ਪੋਸਟ ਵਾਰਡਨ ਚਰਨਜੀਤ ਕੁਮਾਰ ਮਿੱਤਲ, ਪੋਸਟ ਵਾਰਡਨ ਜਗਰਾਜ ਸਿੰਘ ਪੰਡੋਰੀ (ਐਮ. ਸੀ.), ਪੋਸਟ ਵਾਰਡਨ ਅਖਿਲੇਸ਼ ਬਾਂਸਲ (ਪੱਤਰਕਾਰ), ਪੋਸਟ ਵਾਰਡਨ ਪਰਮੋਦ ਕੁਮਾਰ ਕਾਂਸਲ (ਪੱਤਰਕਾਰ), ਪੋਸਟ ਵਾਰਡਨ ਸ਼੍ਰੀਮਤੀ ਰਜਿੰਦਰ ਕੌਰ, ਪੋਸਟ ਵਾਰਡਨ ਕਿਸ਼ੋਰ ਕੁਮਾਰ, ਸੰਜੀਵ ਸ਼ਰਮਾ, ਸੈਕਟਰ ਵਾਰਡਨ ਨਿਸ਼ਚਲ ਕੁਮਾਰ, ਸੈਕਟਰ ਵਾਰਡਨ ਹਰਪਾਲ ਸਿੰਘ ਆਦਿ ਸ਼ਾਮਲ ਸਨ।