ਪਟਿਆਲਾ 25 ਜੂਨ 2025 AJ DI Awaaj
Punjab Desk : ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਭਾਸ਼ਾ ਭਵਨ ਵਿਖੇ ‘ਕਥਾ ਤੇ ਕਥਾਕਾਰ: ਉਚਾਰ ਤੇ ਵਿਚਾਰ’ ਸਿਰਲੇਖ ਹੇਠ ਪੰਜਾਬੀ ਦੇ ਨਾਮਵਰ ਕਹਾਣੀਕਾਰ ਬਲਵਿੰਦਰ ਗਰੇਵਾਲ ਤੇ ਜਤਿੰਦਰ ਹਾਂਸ ਨੂੰ ਸਾਹਿਤ ਪ੍ਰੇਮੀਆਂ ਦੇ ਰੂਬਰੂ ਕਰਵਾਇਆ ਗਿਆ। ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਚਿੰਤਕ ਡਾ. ਧਨਵੰਤ ਕੌਰ ਨੇ ਕੀਤੀ ਅਤੇ ਕਹਾਣੀਕਾਰਾਂ ਨਾਲ ਜਾਣ-ਪਛਾਣ ਕਰਵਾਉਣ ਦੀ ਜਿੰਮੇਵਾਰੀ ਡਾ. ਪਰਮਜੀਤ ਸਿੰਘ ਨਿਭਾਈ। ਇਸ ਮੌਕੇ ਨਾਮਵਰ ਚਿੰਤਕ ਡਾ. ਜਸਵਿੰਦਰ ਸਿੰਘ, ਡਾ. ਬਲਦੇਵ ਸਿੰਘ ਧਾਲੀਵਾਲ, ਡਾ. ਸੁਰਜੀਤ ਸਿੰਘ, ਸ਼੍ਰੋਮਣੀ ਸ਼ਾਇਰ ਬਲਵਿੰਦਰ ਸੰਧੂ, ਗੁਰਚਰਨ ਸਿੰਘ ਪੱਬਰਾਲੀ ਸਮੇਤ ਸਾਹਿਤ ਨਾਲ ਜੁੜੀਆਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਹਾਜ਼ਰ ਸਨ।
ਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਪੰਜਾਬ ’ਚੋਂ ਹੋ ਰਹੇ ਪ੍ਰਵਾਸ ਤੇ ਪੰਜਾਬ ’ਚ ਹੋ ਰਹੇ ਪ੍ਰਵਾਸ ’ਤੇ ਅਧਾਰਤ ਆਪਣੀ ਕਹਾਣੀ ‘ਡੂੰਮਣੇ ਦਾ ਡੰਗ’ ਪੜ੍ਹੀ, ਜੋ ਬਹੁਤ ਸਾਰੇ ਵਿਸ਼ਿਆਂ ਨੂੰ ਛੂਹਣ ਵਾਲੀ ਰੋਚਕ ਕਹਾਣੀ ਹੋ ਨਿੱਬੜੀ। ਆਪਣੀ ਸਿਰਜਣ ਪ੍ਰਕਿਰਿਆ ਬਾਰੇ ਸ. ਗਰੇਵਾਲ ਨੇ ਕਿਹਾ ਕਿ ਉਨ੍ਹਾਂ ਕਿਹਾ ਕਹਾਣੀ ਕਦੋਂ ਵੀ ਕਿਸੇ ਵੀ ਹਾਲਾਤ ’ਚ ਸੁੱਝ ਜਾਂਦੀ ਹੈ ਪਰ ਇਸ ਨੂੰ ਸਿਰਜਣ ਲਈ ਲੰਬਾ ਸਮਾਂ ਲੱਗਦਾ ਹੈ ਤੇ ਕਈ ਵਾਰ ਦੋ-ਤਿੰਨ ਘਟਨਾਵਾਂ ਦੇ ਮੇਲ ਨਾਲ ਵੀ ਕਹਾਣੀ ਸਿਰਜੀ ਜਾਂਦੀ ਹੈ ਉਸ ਵਿੱਚ ਬਦਲਾਅ ਵੀ ਆ ਜਾਂਦਾ ਹੈ। ਉਨ੍ਹਾਂ ਆਪਣੀਆਂ ਚੋਣਵੀਆਂ ਕਹਾਣੀਆਂ ਦੀ ਸਿਰਜਣਾ ਦੀਆਂ ਮਿਸਾਲਾਂ ਵੀ ਦਿੱਤੀਆਂ। ਦੂਸਰੇ ਕਹਾਣੀਕਾਰ ਜਤਿੰਦਰ ਹਾਂਸ ਨੇ ਆਪਣੀ ਕਹਾਣੀ ‘ਸ਼ਿੱਦਤ’ ਰਾਹੀਂ ਮਰਦ ਦੀ ਜ਼ਿੰਦਗੀ ’ਚ ਔਰਤ ਦੀ ਅਹਿਮੀਅਤ ਨੂੰ ਦਰਸਾਇਆ। ਜਿਸ ਨੂੰ ਸਰੋਤਿਆਂ ਨੇ ਬਹੁਤ ਪਸੰਦ ਕੀਤਾ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਉਨ੍ਹਾਂ ਕਿਹਾ ਕਿ ਉਹ ਬਹੁਤਾ ਸਮਾਜਿਕ ਪ੍ਰਾਣੀ ਨਹੀਂ ਹੈ ਭਾਵ ਅੰਤਰਮੁਖੀ ਹਾਂ। ਜੇਕਰ ਉਹ ਭੀੜ ’ਚ ਵਿਚਰਨ ਦਾ ਆਦੀ ਹੁੰਦਾ ਸ਼ਾਇਦ ਉਹ ਕਹਾਣੀਆਂ ਨਾ ਸਿਰਜ ਸਕਦਾ ਕਿਉਂਕਿ ਹੁਣ ਉਹ ਦੁਨੀਆ ਨੂੰ ਇੱਕ ਕੋਨੇ ’ਚ ਇਕੱਲਾ ਖੜਕੇ ਦੇਖਦਾ/ਵਾਚਦਾ ਹੈ ਤੇ ਉਸ ਵਿੱਚੋਂ ਕਹਾਣੀਆਂ ਫੜਦਾ ਹੈ। ਸ੍ਰੀ ਹਾਂਸ ਨੇ ਕਿਹਾ ਕਿ ਉਸ ਨੂੰ ਇਹ ਕਦੇ ਵੀ ਯਾਦ ਨਹੀਂ ਰਹਿੰਦਾ ਕਿ ਉਸ ਨੂੰ ਕਹਾਣੀ ਕਿੰਨਾ ਹਾਲਾਤਾਂ ’ਚ ਔੜੀ ਜਾਂ ਮਿਲੀ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਧਨਵੰਤ ਕੌਰ ਨੇ ਕਿਹਾ ਕਿ ਭਾਸ਼ਾ ਵਿਭਾਗ ਦਾ ਮਾਹੌਲ ਬਦਲਣ ਲੱਗਿਆ ਹੈ ਤੇ ਇਸ ਦੀ ਫਿਜ਼ਾ ’ਚ ਸਾਹਿਤਕ ਰੰਗਤ ਮੁੜ ਨਜ਼ਰ ਆਉਣ ਲੱਗੀ ਹੈ। ਭਾਸ਼ਾ ਵਿਭਾਗ ਕੋਲ ਬਹੁਤ ਵੱਡਾ ਸਾਹਿਤਕ, ਖੋਜ ਭਰਪੂਰ ਤੇ ਗਿਆਨ ਵਰਧਕ ਸਰਮਾਇਆ ਹੈ, ਜੋ ਆਮ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ ਤਾਂ ਜੋ ਪੰਜਾਬੀ ਮੁੜ ਸ਼ਬਦ ਨਾਲ ਜੁੜ ਸਕਣ। ਸਮਾਗਮ ਸਬੰਧੀ ਉਨ੍ਹਾਂ ਕਿਹਾ ਕਿ ਬਲਵਿੰਦਰ ਗਰੇਵਾਲ ਤੇ ਜਤਿੰਦਰ ਹਾਂਸ ਦੋਨੋਂ ਹੀ ਸਮਕਾਲੀ ਤੇ ਨਵੇਂ ਦਿਸਹੱਦੇ ਕਾਇਮ ਕਰਨ ਵਾਲੇ ਕਹਾਣੀਕਾਰ ਹਨ ਦੋਨੋਂ ਹੀ ਪੰਜਾਬ ਦੀ ਪੇਂਡੂ ਰਹਿਤਲ ਨਾਲ ਜੁੜੇ ਹੋਏ ਹਨ ਪਰ ਉਨ੍ਹਾਂ ਦਾ ਕਹਾਣੀ ਕਹਿਣ ਦਾ ਤਰੀਕਾ ਤੇ ਦ੍ਰਿਸ਼ਟੀਕੋਣ ਵੱਖਰਾ-ਵੱਖਰਾ ਹੈ, ਜੋ ਇੰਨ੍ਹਾਂ ਦੀਆਂ ਕਹਾਣੀਆਂ ਨੂੰ ਅਮੀਰੀ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਹਿਤ ਬਾਰੇ ਕਿਹਾ ਜਾਂਦਾ ਹੈ ਕਿ ਉਹ ਜ਼ਮਾਨੇ/ਸਮਕਾਲ ਦੀ ਤਰਜ਼ਮਾਨੀ ਕਰਦਾ ਹੈ ਪਰ ਉਨ੍ਹਾਂ ਦੀ ਰਾਇ ਹੈ ਕਿ ਉਹੀ ਸਾਹਿਤ ਵਧੇਰੇ ਪੜ੍ਹਿਆ ਜਾਂਦਾ ਹੈ ਜੋ ਜ਼ਮਾਨੇ ਤੋਂ ਅੱਗੇ ਦੀ ਗੱਲ ਕਰੇ।
ਸ. ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਧੰਨਵਾਦੀ ਭਾਸ਼ਨ ’ਚ ਕਿਹਾ ਕਿ ਅਜੋਕੇ ਦੌਰ ’ਚ ਅਸੀਂ ਸੁਣਨ ਦੇ ਆਦੀ ਨਹੀਂ ਰਹੇ ਸਿਰਫ਼ ਦੇਖਣ ਤੇ ਕਹਿਣ ਦਾ ਰੁਝਾਨ ਵਧ ਗਿਆ ਹੈ। ਜਿਸ ਕਾਰਨ ਸਾਡੀਆਂ ਸੰਵੇਦਨਾਵਾਂ ਕਮਜ਼ੋਰ ਹੋ ਗਈਆਂ ਹਨ। ਸੰਵੇਦਨਾਵਾਂ ਕਮਜ਼ੋਰ ਹੋਣ ਕਾਰਨ ਸਾਡੇ ਰਿਸ਼ਤਿਆਂ ਤੇ ਸਬੰਧਾਂ ’ਚ ਤਣਾਅ ਵਧ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਇਸ ਨਾਜੁਕ ਦੌਰ ’ਚੋਂ ਨਿਕਲਣ ਲਈ ਸਾਹਿਤ ਹੀ ਇੱਕੋ-ਇੱਕ ਜਰੀਆ ਹੈ, ਆਓ ਪੁਸਤਕਾਂ ਨਾਲ ਜੁੜੀਏ ਤੇ ਇਸ ਤਰ੍ਹਾਂ ਦੇ ਸਮਾਗਮਾਂ ਲਈ
