Karan Aujla ਨਾਲ ਮੁਲਾਕਾਤ ਕਰ ਦਿੱਲੀ ਦੀ CM Rekha Gupta ਹੋਈ ਪ੍ਰਸੰਨ

26

Delhi 28 Feb 2026 AJ DI Awaaj

National Desk :  ਪੰਜਾਬੀ ਗਾਇਕ Karan Aujla ਆਪਣੇ ਬਹੁਤ ਉਡੀਕੇ ਜਾ ਰਹੇ ਪੀ ਪੌਪ ਕਲਚਰ ਇੰਡੀਆ ਟੂਰ ਦੀ ਸ਼ੁਰੂਆਤ 28 ਫਰਵਰੀ ਨੂੰ ਦਿੱਲੀ ਦੇ Jawaharlal Nehru Stadium ਵਿੱਚ ਕਰਨ ਜਾ ਰਹੇ ਹਨ। ਕੰਸਰਟ ਤੋਂ ਪਹਿਲਾਂ ਉਨ੍ਹਾਂ ਦੀ ਮੁਲਾਕਾਤ ਦਿੱਲੀ ਦੀ ਮੁੱਖ ਮੰਤਰੀ Rekha Gupta ਨਾਲ ਹੋਈ, ਜਿਸਦਾ ਵੀਡੀਓ ਸੀਐਮ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ।

ਵੀਡੀਓ ਵਿੱਚ ਰੇਖਾ ਗੁਪਤਾ ਨੇ ਕਰਨ ਔਜਲਾ ਦਾ ਦਿੱਲੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਰਾਜਧਾਨੀ ਵੱਡੇ ਪ੍ਰੋਗਰਾਮਾਂ ਦਾ ਹੱਬ ਬਣੇ, ਜਿੱਥੇ ਪ੍ਰਸਿੱਧ ਕਲਾਕਾਰ ਆ ਕੇ ਯੁਵਾਂ ਨਾਲ ਜੁੜ ਸਕਣ। ਉਨ੍ਹਾਂ ਨੇ ਸਿੰਗਰ ਨੂੰ ਭਰੋਸਾ ਦਿਵਾਇਆ ਕਿ ਪ੍ਰੋਗਰਾਮ ਦੌਰਾਨ ਸਫ਼ਾਈ ਅਤੇ ਟ੍ਰੈਫਿਕ ਸਮੇਤ ਹਰ ਪ੍ਰਬੰਧ ਠੀਕ ਤਰੀਕੇ ਨਾਲ ਕੀਤਾ ਜਾਵੇਗਾ।

ਕਰਨ ਔਜਲਾ ਨੇ ਵੀ ਦੱਸਿਆ ਕਿ ਇਹ ਉਨ੍ਹਾਂ ਦਾ ਪਹਿਲਾ ਸਟੇਡੀਅਮ ਸ਼ੋਅ ਹੈ, ਜੋ ਦਿੱਲੀ ਤੋਂ ਸ਼ੁਰੂ ਹੋ ਰਿਹਾ ਹੈ। ਰੇਖਾ ਗੁਪਤਾ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਅਜਿਹੇ ਕਲਾਕਾਰ ਸਿਰਫ਼ ਪਰਫਾਰਮ ਹੀ ਨਹੀਂ ਕਰਦੇ, ਸਗੋਂ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਵੀ ਕਰਦੇ ਹਨ।

ਦਿੱਲੀ ਤੋਂ ਬਾਅਦ ਕਰਨ ਔਜਲਾ ਦਾ ਟੂਰ ਮੁੰਬਈ ਅਤੇ ਪੁਣੇ ਵਿੱਚ ਹੋਲੀ ਵਿਸ਼ੇਸ਼ ਸ਼ੋਅਜ਼ ਨਾਲ ਜਾਰੀ ਰਹੇਗਾ। ਇਸ ਤੋਂ ਬਾਅਦ 7 ਮਾਰਚ ਨੂੰ ਅਹਿਮਦਾਬਾਦ, 14 ਮਾਰਚ ਨੂੰ ਚੰਡੀਗੜ੍ਹ, 21 ਅਪ੍ਰੈਲ ਨੂੰ ਇੰਦੌਰ ਅਤੇ 29 ਅਪ੍ਰੈਲ ਨੂੰ ਬੰਗਲੁਰੂ ਵਿੱਚ ਪ੍ਰਦਰਸ਼ਨ ਹੋਵੇਗਾ। ਅਪ੍ਰੈਲ ਮਹੀਨੇ ਵਿੱਚ ਉਹ 3 ਅਪ੍ਰੈਲ ਨੂੰ ਕੋਲਕਾਤਾ, 5 ਅਪ੍ਰੈਲ ਨੂੰ ਜੈਪੁਰ, 10 ਅਪ੍ਰੈਲ ਨੂੰ ਲਖਨਊ ਅਤੇ 12 ਅਪ੍ਰੈਲ ਨੂੰ ਲੁਧਿਆਣਾ ਵਿੱਚ ਵੀ ਸੰਗੀਤ ਸਮਾਰੋਹ ਕਰਨਗੇ।