ਡੀ. ਸੀ, ਐੱਸ ਐੱਸ ਪੀ ਵੱਲੋਂ ਵੱਖ ਵੱਖ ਪਿੰਡਾਂ ਦਾ ਦੌਰਾ

22
ਬਰਨਾਲਾ, 15 ਨਵੰਬਰ 2025 AJ DI Awaaj
Punjab Desk : ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਅਤੇ ਐੱਸ ਐੱਸ ਪੀ ਬਰਨਾਲਾ ਸ਼੍ਰੀ ਸਰਫ਼ਰਾਜ਼ ਆਲਮ ਨੇ ਅੱਜ ਜ਼ਿਲ੍ਹਾ ਬਰਨਾਲਾ ‘ਚ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਚੈਕਿੰਗ ਕਰਨ ਲਈ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ।
ਉਨ੍ਹਾਂ ਪਿੰਡ ਕੁੱਬੇ, ਕਾਲੇਕੇ, ਕੋਟਦੁੱਨਾ, ਭੂਰੇ ਵਿਖੇ ਬਣੇ ਪਰਾਲੀ ਦੇ ਡੰਪ, ਭਦੌੜ, ਸਹਿਣਾ, ਉੱਗੋਕੇ, ਜੋਧਪੁਰ, ਖੁੱਡੀ ਕਲਾਂ ਆਦਿ ਥਾਵਾਂ ਦਾ ਦੌਰਾ ਕੀਤਾ । ਇਸ ਮੌਕੇ ਉਨ੍ਹਾਂ ਕਿਸਾਨ ਵੀਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਪੰਜਾਬ ਸਰਕਾਰ ਵੱਲੋਂ ਪਰਾਲੀ ਪ੍ਰਬੰਧਾਂ ਲਈ ਸਬਸਿਡੀ ਉੱਤੇ ਵਿਸ਼ੇਸ਼ ਮਸ਼ੀਨਾਂ ਦਿੱਤੀਆਂ ਗਈਆਂ ਹਨ ।  ਕਿਸਾਨ ਵੀਰ ਇਨ੍ਹਾਂ ਮਸ਼ੀਨਾਂ ਦੀ ਸੁਚੱਜੀ ਵਰਤੋਂ ਕਰਨ ਅਤੇ ਆਪਣੇ ਪਰਿਵਾਰਾਂ ਨੂੰ ਪਰਾਲੀ ਦੇ ਧੂਏਂ ਦੇ ਸਿਹਤ ਪੱਖੀ ਨੁਕਸਾਨ ਤੋਂ ਬਚਾਉਣ।
ਪਿੰਡ ਭੂਰੇ ਵਿਖੇ ਬਣੇ ਡੰਪ ਦੇ ਦੌਰੇ ਦੁਰਾਂ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਬੇਲਰਾਂ ਰਾਹੀਂ ਪਰਾਲੀ ਦੀਆਂ ਗੱਠਾਂ ਬਣਾਉਣ ਦਾ ਕੰਮ ਵੀ ਚੱਲ ਰਿਹਾ ਹੈ। ਜ਼ਿਲ੍ਹੇ ਦੇ ਕਈ ਨੌਜਵਾਨਾਂ ਅਤੇ ਅਗਾਂਹਵਧੂ ਕਿਸਾਨਾਂ ਨੇ ਬੇਲਰਾਂ ਚਲਾ ਕੇ ਨਾ ਕੇਵਲ ਆਪਣੀ ਪਰਾਲੀ ਦੀ ਸਾਂਭ ਕੀਤੀ ਹੈ ਬਲਕਿ ਆਪਣੇ ਖੇਤਾਂ ਵਿੱਚ ਹੋਰਨਾਂ ਕਿਸਾਨਾਂ ਦੀ ਵੀ ਪਰਾਲੀ ਸੰਭਾਲੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਨੌਜਵਾਨ ਖੇਤੀਬਾੜੀ ਦੀ ਰਹਿੰਦ ਖੂਹੰਦ ਚੋਂ ਪੈਸੇ ਕਮਾ ਰਹੇ ਹਨ । ਇਸੇ ਤਹਿਤ ਪਿੰਡ ਭੂਰੇ ਵਿਖੇ ਬਣੇ ਪਰਾਲੀ ਦੇ ਡੰਪ ਵਿੱਚ ਲਕਸ਼ੇ ਸਿੰਗਲਾ ਪੁੱਤਰ ਰਾਜੀਵ ਕੁਮਾਰ ਸਿੰਗਲਾ ਦੁਆਰਾ ਮੌਜੂਦਾ ਸੀਜ਼ਨ ਵਿੱਚ ਕੁੱਲ 8000 ਮੈਟਰਿਕ ਟਨ ਮਾਲ ਇੱਕਠੀ ਕੀਤੀ ਗਈ ਹੈ।ਇਹਨਾਂ ਵੱਲੋਂ ਜਿੱਥੇ ਬਰਨਾਲਾ ਜਿਲ੍ਹੇ ਦੇ ਬੇਲਰ ਮਾਲਕਾਂ ਤੋਂ ਇਲਾਵਾ ਮਾਨਸਾ ਤੇ ਹਰਿਆਣਾ ਤੋਂ ਬੇਲਰ ਮੰਗਵਾ ਕੇ ਪਿੰਡ ਬਡਬਰ, ਭੂਰੇ, ਕੁੱਬੇ, ਹਰੀਗੜ੍ਹ, ਹੰਡਿਆਇਆ ਤੇ ਬਰਨਾਲਾ ਵਿਖੇ ਕੰਮ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਹਾ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ ‘ਤੇ ਬਣਾਏ ਗਏ ਪਰਾਲੀ ਦੇ ਡੰਪਾਂ ਨਾਲ ਜਿੱਥੇ ਪਰਾਲੀ ਇੱਕਠੀ ਕੀਤੀ ਗਈ ਉੱਥੇ ਜ਼ਿਲ੍ਹੇ ਵਿੱਚ ਨੌਜਵਾਨਾਂ ਦਾ ਰੋਜ਼ਗਾਰ ਦਾ ਸਾਧਨ ਵੀ ਬਣੀ ਹੈ।
ਡਿਪਟੀ ਕਮਿਸ਼ਨਰ ਨੇ ਸੈਕਟਰ ਅਤੇ ਕਲੱਸਟਰ ਅਫ਼ਸਰਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਐਤਵਾਰ ਨੂੰ ਵੀ ਪਰਾਲੀ ਸਬੰਧੀ ਨਜ਼ਰਸਾਨੀ ਲਈ ਵੱਖ ਵੱਖ ਪਿੰਡਾਂ ‘ਚ ਤਾਇਨਾਤ ਰਹਿਣਗੇ।  ਸਿਵਲ ਅਤੇ ਪੁਲਿਸ ਅਧਿਕਾਰੀ ਰੱਲ ਕੇ ਪਿੰਡਾਂ ਦਾ ਦੌਰਾ ਕਰ ਰਹੇ ਹਨ ਅਤੇ ਜਿੱਥੇ ਵੀ ਪਰਾਲੀ ਨੂੰ ਅੱਗ ਲਗਾਉਣ ਦੀ ਘਟਨਾ ਸਾਹਮਣੇ ਆਉਂਦੀ ਹੈ ਉੱਥੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ।
ਐੱਸ ਐੱਸ ਪੀ ਸਰਫਰਾਜ਼ ਆਲਮ ਨੇ ਸਾਰੇ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਤਾਇਨਾਤੀ ਅਨੁਸਾਰ ਵੰਡੇ ਗਏ ਪਿੰਡਾਂ ‘ਚ ਉਹ ਸਮੇਂ ਸਿਰ ਰਿਪੋਰਟ ਕਰਨ ਅਤੇ ਸਬੰਧਿਤ ਸਿਵਲ ਅਧਿਕਾਰੀ /  ਕਰਮਚਾਰੀ ਨਾਲ ਰਾਬਤਾ ਰੱਖਣ