ਡੀ ਸੀ ਨੇ ਸੁਰਜੀਤ ਹਾਕੀ ਟੂਰਨਾਮੈਂਟ ਦੀਆਂ ਤਿਆਰੀਆਂ ਦਾ ਜਾਇਜਾ

14

ਜਲੰਧਰ ਅਕਤੂਬਰ 16 Oct 2025 AJ DI Awaaj

Punjab Desk : ਡਿਪਟੀ ਕਮਿਸ਼ਨਰ, ਜਲੰਧਰ ਵੱਲੋ ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿਖੇ 23 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ  42ਵੇ. ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦੀਆਂ ਤਿਆਰੀਆਂ ਦਾ ਜਾਇਜਾ  ਲਿਆ।

ਜਲੰਧਰ ਡਿਪਟੀ ਕਮਿਸ਼ਨਰ ਹਿਮਾਂਸ਼ੂ ਅੱਗਰਵਾਲ ਜੋ ਸੁਰਜੀਤ ਹਾਕੀ ਸੁਸਾਈਟੀ ਦੇ ਪ੍ਰਧਾਨ ਵੀ ਹਨ, ਨੇ ਅੱਜ ਸਥਾਨਕ ਪੁਲਿਸ,  ਸਿਵਲ ਪ੍ਰਸ਼ਾਸ਼ਨ ਅਤੇ ਸੁਰਜੀਤ ਹਾਕੀ ਸੁਸਾਈਟੀ ਦੇ ਮੈਂਬਰਾਂ ਨਾਲ ਮੀਟਿੰਗ ਕਰਕੇ ਅਗਾਮੀ 23 ਅਕਤੂਬਰ ਤੋਂ 1 ਨਵੰਬਰ ਤਕ ਹੋਣ ਵਾਲੇ 42ਵੇ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦੀਆਂ ਤਿਆਰੀਆਂ ਦਾ ਜਾਇਜਾ  ਲਿਆ ਅਤੇ ਸਬੰਧਿਤ ਵਿਭਾਗਾਂ ਨੂੰ ਜਰੂਰੀ ਦਿਸ਼ਾਂ ਨਿਰਦੇਸ਼ ਜਾਰੀ ਕੀਤੇ ਗਏ ।  ਇਸ ਮੌਕੇ ਉਪਰ  ਡਿਪਟੀ ਕਮਿਸ਼ਨਰ ਹਿਮਾਂਸ਼ੂ ਅੱਗਰਵਾਲ ਨੇ ਕਿਹਾ ਕਿ ਸੁਰਜੀਤ ਹਾਕੀ ਟੂਰਨਾਮੈਂਟ ਦੇਸ਼  ਦਾ ਇਕ ਨਾਮੀ  ਟੂਰਨਾਮੈਂਟ ਅਤੇ ਜਲੰਧਰ ਦੀ ਸ਼ਾਨ ਹੈ ।ਖਿਡਾਰੀਆਂ ਵਿੱਚ ਇਸ ਟੂਰਨਾਮੈਂਟ ਵਿਚ ਭਾਗ ਲੈਣਾ ਅਤੇ  ਦਰਸ਼ਕਾਂ ਵਿਚ ਟੂਰਨਾਮੈਂਟ ਨੂੰ ਦੇਖਣ ਦਾ ਭਾਰੀ ਉਤਸ਼ਾਹ ਹੁੰਦਾ ਹੈ । ਉਹਨਾਂ ਕਿਹਾ ਕਿ ਪੰਜਾਬੀ ਸਭਿਆਚਾਰ ਨੂੰ ਮੁੱਖ ਰੱਖਦੇ ਹਰ ਰੋਹ ਮੈਚਾਂ ਦੌਰਾਨ ਵੱਖ ਵੱਖ ਸਕੂਲਾਂ ਤੇ ਕਾਲਜਾਂ  ਦੇ ਵਿਦਿਆਰਥੀਆਂ ਦੇ ਗਿੱਧਾ ਤੇ ਭੰਗੜਾ ਕੰਪੀਟੀਸ਼ਨ ਕਰਵਾਏ ਜਾਣਗੇ ਅਤੇ ਜੇਤੂ ਟੀਮ ਨੂੰ ਸੁਖਵਿੰਦਰ ਸਿੰਘ ਲਾਲੀ, ਚੇਅਰਮੈਨ , ਫ਼ਿਕਰ-ਏ-ਹੋਂਦ ਸੰਸਥਾ  ਵਲੋਂ 25,000 ਰੁਪਏ ਦਾ ਨਗਦ ਇਨਾਮ  ਦਿੱਤਾ ਜਾਵੇਗਾ।

ਉਹਨਾਂ ਅੱਗੇ ਕਿ “ਸੁਰਜੀਤ ਹਾਕੀ ਦੇਖੋ-ਆਲਟੋ ਕਾਰ ਜਿੱਤੋ” ਦੇ ਨਾਅਰੇ ਤਹਿਤ ਦਰਸ਼ਕਾਂ ਵਿਚ ਹਾਕੀ ਦੀ ਖੇਡ ਪ੍ਰਤੀ ਉਤਸ਼ਾਹ ਪੈਦਾ ਕਰਨ ਕਰਨ ਲਈ ਸੁਰਜੀਤ ਹਾਕੀ ਟੂਰਨਾਮੈਂਟ ਨੂੰ ਦੇਖਣ ਵਾਲੇ ਤਮਾਮ ਦਰਸ਼ਕਾਂ ਨੂੰ ਸਟੇਡੀਅਮ ਦੇ ਐਂਟਰੀ ਗੇਟ ਉਪਰ ਹੀ ਹਰ ਰੋਜ, ਲਗਾਤਾਰ 10 ਦਿਨ ਇਕ ਕੂਪਨ ਦਿੱਤਾ ਜਾਵੇਗਾ ਅਤੇ ਟੂਰਨਾਂਮੈਂਟ ਦੇ ਫਾਈਨਲ ਮੈਚ ਤੋਂ ਤੁਰੰਤ ਬਾਦ ਇਹ ਇਨਾਮ ਮੌਕੇ ਉਪਰ ਕਢਿਆ ਜਾਵੇਗਾ । ਇਹ ਕਾਰ ਐਨ.ਆਰ.ਆਈ. ਸਤਨਾਮ ਸਿੰਘ ‘ਸੱਤਾ ਭਲਵਾਨ’, (ਅਮਰੀਕਾ) ਵੱਲੋਂ ਸਪਾਂਸਰ ਕੀਤੀ ਹੈ । ਦਰਸ਼ਕਾਂ ਨੂੰ ਇਸ ਤੋਂ ਇਲਾਵਾ ਦਰਸ਼ਕਾਂ ਨੁੰ ਫਰਿੱਜ, ਐਲਸੀਡੀ,  ਵਸ਼ਿੰਗ ਮਸ਼ੀਨ, ਮਾਈਕ੍ਰੋਵੇਵ ਵਗੈਰਾ ਇਨਾਮ ਵੀ ਦਿੱਤੇ ਜਾਣਗੇ । ਜੇਤੂ ਟੀਮ ਨੂੰ ਗਾਖਲ ਗਰੁੱਪ ਅਮਰੀਕਾ ਵੱਲੋਂ 5.51 ਲੱਖ ਰੁਪਏ ਦਾ ਨਗਦ ਇਨਾਮ ਅਤੇ ਉਪ ਜੇਤੂ ਟੀਮ ਨੂੰ ਰਾਮਟੈਕਸ ਪਰਮੇਸ਼ਵਰੀ ਸਿਲਕ ਮਿਲ, ਲੁਧਿਆਨਾ ਵੱਲੋਂ 2.50 ਲੱਖ ਦਾ ਨਗਦ ਇਨਾਮ ਤੋਂ ਇਲਾਵਾ ਟੂਰਨਾਂਮੈਂਟ ਦੇ ਬੈਸਟ ਖਿਡਾਰੀ ਨੂੰ ਰਣਬੀਰ ਸਿੰਘ ਟੁੱਟ ਤੇ ਕਮਲਜੀਤ ਸਿੰਘ ਹੇਅਰ ਵੱਲੋਂ 1.01 ਲੱਖ ਦਾ ਨਗਦ ਇਨਾਮ ਆਪਣੇ ਪਿਤਾ ਕ੍ਰਮਵਾਰ ਮਹਿੰਦਰ ਸਿੰਘ ਟੁੱਟ ਤੇ ਮੁਝੈਲ ਸਿੰਘ ਹੇਅਰ ਦੀ ਯਾਦ ਵਿੱਚ ਦਿੱਤਾ ਜਾਵੇਗਾ ।ਉਹਨਾਂ ਕਿਹਾ ਕਿ ਟੀਮਾਂ ਦੇ ਰਹਿਣ ਸਹਿਣ, ਟਰਾਂਸਪੋਰਟ, ਸੁਰੱਖਿਆ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸਟੇਡੀਅਮ ਵਿੱਚ ਇਹ ਟੂਰਨਾਂਮੈਂਟ ਇਸ ਵਾਰ 90 ਲੱਖ ਦੀ ਲਾਗਤ ਨਾਲ ਨਵੀਆਂ ਫ਼ਲੱਡ ਲਾਈਟਾਂ ਹੇਠ ਖੇਡਿਆ ਜਾਵੇਗਾ।

ਸੁਰਜੀਤ ਹਾਕੀ ਸੁਸਾਈਟੀ ਦੇ ਸੀ.ਈ.ਓ. ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਪਿਛਲੇ ਸਾਲ ਦੀ ਜੇਤੂ ਇੰਡੀਅਨ ਆਇਲ ਮੁੰਬਈ ਅਤੇ ਉਪ ਜੇਤੁ ਭਾਰਤ ਪੈਟਰੋਲੀਅਮ ਮੁੰਬਈ ਸਮੇਤ ਦੇਸ਼ ਦੀਆਂ 16 ਉੱਚ ਕੋਟੀ ਦੀਆਂ ਟੀਮਾਂ ਭਾਗ ਲੈਣਗੀਆਂ। ਟੂਰਨਾਂਮੈਂਟ ਦਾ ਉਦਘਾਟਨ ਡਾ. ਅਸ਼ੋਕ ਮਿੱਤਲ, ਮੈਬਰ, ਰਾਜ ਸਭਾ, ਜਲੰਧਰ ਕਰਨਗੇ ਜਦੋਂ ਕਿ ਇਸ ਮੌਕੇ ਉਪਰ ਪਰਦੀਪ ਕੇ ਸਚਦੇਵ, ਡੀ.ਜੀ.ਐਮ,(ਰੀਟੇਲ ਸੇਲ), ਇੰਡੀਅਨ ਆਇਲ ਅਤੇ ਨਿਤਿਨ ਕੋਹਲੀ, ਆਪ ਪਾਰਟੀ ਹਲਕਾ ਇੰਚਾਰਜ, ਜਲੰਧਰ ਕੇਂਦਰੀ ਗੈਸਟ ਆਫ ਆਨਰ ਹੋਣਗੇ । ਇਸ ਤੋਂ ਇਲਾਵਾ ਫਾਈਨਲ ਵਾਲੇ ਦਿਨ ਹਰਪਾਲ ਸਿੰਘ ਚੀਮਾਂ, ਵਿੱਤ ਮੰਤਰੀ ਪੰਜਾਬ  ਮੁੱਖ ਮਹਿਮਾਨ ਹੋਣਗੇ ਜਦੋਂ ਕਿ ਏ. ਐਸ.ਸਾਹਨੀ, ਚੇਅਰਮੈਨ, ਇੰਡੀਅਨ ਆਇਲ ਮੁੰਬਈ ਬਤੌਰ ਗੈਸਟ ਆਫ ਆਨਰ ਹੋਣਗੇ ।

ਇਸ ਮੌਕੇ ਉਪਰ ਅਮਰਿੰਦਰ ਕੌਰ ਬਰਾੜ , ਏ ਡੀ ਸੀ (ਜਨਰਲ), ਡਾ. ਮਨਦੀਪ ਕੌਰ , ਸੰਯੁਕਤ ਕਮਿਸ਼ਨਰ, ਨਗਰ ਨਿਗਮ, ਰੋਹਿਤ ਜਿੰਦਲ, ਸਹਾਇਕ ਕਮਿਸ਼ਨਰ ( ਜਨਰਲ), ਨਵਦੀਪ ਸਿੰਘ , ਮੁੱਖ ਮੰਤਰੀ ਫ਼ੀਲਡ ਅਫਸਰ, ਸ਼ਾਇਰੀ, ਐੱਸ.ਡੀ.ਐੱਮ. ਜਲੰਧਰ-2, ਰਣਦੀਪ ਸਿੰਘ ਹੀਰ,  ਐੱਸ.ਡੀ.ਐੱਮ. ਜਲੰਧਰ-1, ਦੇਸ ਰਾਜ ਬੰਗੜ, ਚੀਫ ਇੰਜੀਨੀਅਰ,  ਲਖਵਿੰਦਰ ਸਿੰਘ ਖਹਿਰਾ, ਲੇਖ ਰਾਜ ਨਈਅਰ, ਸੁਰਿੰਦਰ ਸਿੰਘ ਭਾਪਾ, ਰਣਬੀਰ ਸਿੰਘ ਟੁੱਟ, ਸੁਖਵਿੰਦਰ ਸਿੰਘ ਲਾਲੀ ਨਰਿੰਦਰ ਪਾਲ ਸਿੰਘ ਜੱਜ, ਰਾਮ ਪ੍ਰਤਾਪ , ਗੁਰਵਿੰਦਰ ਸਿੰਘ ਗੁੱਲੂ, ਇਕਬਾਲ ਸਿੰਘ ਸੰਧੂ, ਪ੍ਰੋ. ਕਿਰਪਾਲ ਸਿੰਘ ਮਠਾੜੂ, ਕਰਨਬੀਰ ਸਿੰਘ, ਵਗੈਰਾ ਹਾਜ਼ਿਰ ਸਨ ।