ਕ੍ਰਿਭਕੋ ਅਬੋਹਰ ਵਿਖੇ ਕਿਸਾਨਾਂ ਨੂੰ ਵੰਡਾਈ ਗਈ ਡੀ.ਏ.ਪੀ

30

ਫਾਜ਼ਿਲਕਾ 13 ਨਵੰਬਰ 2025 AJ DI Awaaj

Punjab Desk : ਮੁੱਖ ਖੇਤੀਬਾੜੀ ਅਫਸਰ ਹਰਪ੍ਰੀਤ ਪਾਲ ਕੌਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਖੀਤਬਾੜੀ ਅਫਸਰ ਸ਼ੀਸ਼ਪਾਲ ਗੋਦਾਰਾ ਵੱਲੋਂ ਕ੍ਰਿਭਕੋ ਅਬੋਹਰ ਵਿਖੇ ਆਪਣੀ ਹਾਜ਼ਰੀ ਵਿੱਚ ਕਿਸਾਨਾਂ ਨੂੰ ਡੀਏਪੀ ਖਾਦ ਵੰਡਾਈ ਗਈ। ਇਸ ਦੌਰਾਨ ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ‘ਚ ਕਣਕ ਦੀ ਬਿਜਾਈ ਲਈ ਕਿਸਾਨਾਂ ਨੂੰ ਡੀ.ਏ.ਪੀ. ਖਾਦ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਕਣਕ ਦੀ ਬਿਜਾਈ ਕਰਨ ਵਿੱਚ ਕਿਸੇ ਪ੍ਰਕਾਰ ਦੀ ਦਿੱਕਤ ਪੇਸ਼ ਨਾ ਆਵੇ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਹਰ ਤਰਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਤੇ ਇਸੇ ਤਹਿਤ ਹੀ ਸਰਕਾਰ ਵੱਲੋਂ ਇਸ ਤੋਂ ਪਹਿਲਾ ਵੀ ਸੁਸਾਇਟੀਆਂ ਤੇ ਪ੍ਰਾਈਵੇਟ ਡੀਲਰਾਂ/ਦੁਕਾਨਦਾਰਾਂ ਨੂੰ ਭੇਜੀ ਗਈ ਸੀ ਜੋ ਕਿ ਕਿਸਾਨਾਂ ਨੂੰ ਵੰਡੀ ਗਈ ਹੈ ਤੇ ਹੁਣ ਵੀ ਲਗਾਤਾਰ ਡੀਏਵੀ ਖਾਦ ਕਿਸਾਨਾਂ ਨੂੰ ਵੰਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਹੈ ਕਿ ਕੋਈ ਵੀ ਕਿਸਾਨ ਨੂੰ ਕਣਕ ਬੀਜਣ ਲਈ ਡੀ.ਏ.ਪੀ. ਖਾਦ ਦੀ ਘਾਟ ਨਾ ਆਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਦੁਕਾਨਦਾਰ ਡੀ.ਏ.ਪੀ. ਖਾਦ ਨੂੰ ਜਮ੍ਹਾਂ ਕਰਕੇ ਕਾਲਾਬਜ਼ਾਰੀ ਕਰਕੇ ਮਹਿੰਗੇ ਭਾਅ ‘ਤੇ ਕਿਸਾਨਾਂ ਨੂੰ ਨਾ ਵੇਚਣ।