Joint Entrance Examination Main 2026 ਸੈਸ਼ਨ-2 ਲਈ ਕਰੈਕਸ਼ਨ ਵਿੰਡੋ ਖੁੱਲੀ

1

27 ਫਰਵਰੀ 2026 ਅੱਜ ਦੀ ਆਵਾਜ਼

ਐਜੂਕੇਸ਼ਨ ਡੈਸਕ: National Testing Agency (NTA) ਨੇ ਜੇਈਈ ਮੇਨ 2026 ਸੈਸ਼ਨ-2 ਲਈ ਅਰਜ਼ੀ ਫਾਰਮ ਵਿੱਚ ਸੋਧ ਕਰਨ ਵਾਸਤੇ ਕਰੈਕਸ਼ਨ ਵਿੰਡੋ 27 ਫਰਵਰੀ ਤੋਂ ਐਕਟਿਵ ਕਰ ਦਿੱਤੀ ਹੈ। ਜਿਨ੍ਹਾਂ ਉਮੀਦਵਾਰਾਂ ਨੇ ਸੈਸ਼ਨ-2 ਲਈ ਰਜਿਸਟ੍ਰੇਸ਼ਨ ਕੀਤੀ ਹੈ, ਉਹ 28 ਫਰਵਰੀ 2026 ਤੱਕ ਅਧਿਕਾਰਤ ਵੈੱਬਸਾਈਟ jeemain.nta.nic.in ‘ਤੇ ਜਾ ਕੇ ਆਪਣੇ ਫਾਰਮ ਵਿੱਚ ਲੋੜੀਂਦੇ ਸੁਧਾਰ ਕਰ ਸਕਦੇ ਹਨ।

NTA ਦੇ ਮੁਤਾਬਕ ਉਮੀਦਵਾਰ ਕੋਰਸ ਜਾਂ ਪੇਪਰ ਦੀ ਚੋਣ, ਪ੍ਰਸ਼ਨ-ਪੱਤਰ ਦਾ ਮਾਧਿਅਮ, ਯੋਗਤਾ ਦਾ ਸਟੇਟ ਕੋਡ, 10ਵੀਂ ਅਤੇ 12ਵੀਂ ਜਮਾਤ ਦੀ ਜਾਣਕਾਰੀ, ਫੀਸ ਅਤੇ ਪਛਾਣ ਸਬੰਧੀ ਵੇਰਵੇ ਸੋਧ ਸਕਦੇ ਹਨ। ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਨਿਰਧਾਰਤ ਸਮੇਂ ਅੰਦਰ ਇਹ ਪ੍ਰਕਿਰਿਆ ਪੂਰੀ ਕਰ ਲੈਣ।

ਜੇਈਈ ਮੇਨ ਸੈਸ਼ਨ-2 ਦੀ ਪ੍ਰੀਖਿਆ 2 ਅਪ੍ਰੈਲ ਤੋਂ 9 ਅਪ੍ਰੈਲ 2026 ਤੱਕ ਦੋ ਸ਼ਿਫਟਾਂ ਵਿੱਚ ਹੋਵੇਗੀ—ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ।