ਕਾਂਗਰਸ ਸਾਂਸਦ ਚਰਨਜੀਤ ਚੰਨੀ ਨੇ ਸਰਜੀਕਲ ਸਟ੍ਰਾਈਕਾਂ ‘ਤੇ ਉਠਾਏ ਸਵਾਲ

54

ਅੱਜ ਦੀ ਆਵਾਜ਼ | 3 ਮਈ 2025

ਚਰਨਜੀਤ ਸਿੰਘ ਚੰਨੀ ਵੱਲੋਂ ਸਰਜੀਕਲ ਸਟ੍ਰਾਈਕਾਂ ‘ਤੇ ਸਵਾਲ, ਫਿਰ ਵਾਪਸ ਲਏ ਬਿਆਨ – ਭਾਜਪਾ ਨੇ ਲਗਾਈ ਫਟਕਾਰ ਕਾਂਗਰਸ ਸਾਂਸਦ ਅਤੇ ਪੰਜਾਬ ਦੇ ਪੂਰਵ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁੱਕਰਵਾਰ ਨੂੰ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਖ਼ਿਲਾਫ਼ ਮਜ਼ਬੂਤ ਕਾਰਵਾਈ ਦੀ ਮੰਗ ਕੀਤੀ ਅਤੇ 2019 ਦੀਆਂ ਸਰਜੀਕਲ ਸਟ੍ਰਾਈਕਾਂ ਦੀ ਪ੍ਰਮਾਣਿਕਤਾ ‘ਤੇ ਸਵਾਲ ਖੜੇ ਕਰ ਦਿੱਤੇ। ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਇਕ ਪ੍ਰੈਸ ਕਾਨਫਰੰਸ ਦੌਰਾਨ ਚੰਨੀ ਨੇ ਕਿਹਾ, “ਹਮਲੇ ਨੂੰ 10 ਦਿਨ ਹੋ ਗਏ, ਸਰਕਾਰ ਵਲੋਂ ਹੁਣ ਤੱਕ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ। ਦੇਸ਼ ਉਡੀਕ ਕਰ ਰਿਹਾ ਹੈ ਕਿ ਪਾਕਿਸਤਾਨ ਖ਼ਿਲਾਫ਼ ਕੀ ਕਦਮ ਚੁੱਕੇ ਜਾਣਗੇ। ਲੋਕ 56 ਇੰਚ ਦੀ ਛਾਤੀ ਦੀ ਕਾਰਵਾਈ ਦੇ ਉਡੀਕ ਵਿੱਚ ਹਨ।”

ਚੰਨੀ ਨੇ 2019 ਦੇ ਪੁਲਵਾਮਾ ਹਮਲੇ ਦੀ ਗੱਲ ਕਰਦਿਆਂ ਕਿਹਾ ਕਿ ਸਰਕਾਰ ਨੇ ਉਸ ਹਮਲੇ ਦੀ ਆੜ ‘ਚ ਵਾਪਸੀ ਦੀ ਕਾਰਵਾਈ ਦਾਅਵਾ ਕੀਤਾ ਸੀ, ਪਰ ਲੋਕਾਂ ਨੇ ਕਦੇ ਵੀ ਨਹੀਂ ਵੇਖਿਆ ਕਿ ਹਮਲਾ ਕਿੱਥੇ ਹੋਇਆ, ਕਿਸ ਥਾਂ ‘ਤੇ ਕੀ ਨੁਕਸਾਨ ਹੋਇਆ। “ਜੇ ਕੋਈ ਸਾਡੇ ਦੇਸ਼ ਵਿੱਚ ਬੰਬ ਸੁੱਟ ਦੇਵੇ ਤਾਂ ਸਾਨੂੰ ਪਤਾ ਨਹੀਂ ਲੱਗੇਗਾ? ਸਰਜੀਕਲ ਸਟ੍ਰਾਈਕਾਂ ਦੇ ਦਾਅਵੇ ਤਾਂ ਕੀਤੇ ਗਏ, ਪਰ ਕੋਈ ਸਬੂਤ ਨਹੀਂ ਦਿੱਤਾ ਗਿਆ,” ਉਨ੍ਹਾਂ ਕਿਹਾ। ਉਨ੍ਹਾਂ ਨੇ ਇੰਡਸ ਵਾਟਰ ਟਰੀਟੀ ਰੱਦ ਕਰਨ ਜਾਂ ਵੀਜ਼ਾ ਰੱਦ ਕਰਨ ਵਰਗੀਆਂ ਕਾਰਵਾਈਆਂ ਨੂੰ ਵੀ ਅਸਰਹੀਣ ਦੱਸਿਆ।

ਭਾਜਪਾ ਨੇ ਚੰਨੀ ਦੇ ਬਿਆਨ ਦੀ ਨਿੰਦਾ ਕੀਤੀ, ਫੌਜ ਦੀ ਬੇਅਦਬੀ ਦਾ ਲਾਘਾ ਲਾਇਆ                                        ਭਾਜਪਾ ਪ੍ਰਵਕਤਾ ਸੀ.ਆਰ. ਕੇਸਵਨ ਨੇ ਚੰਨੀ ‘ਤੇ ਫੌਜ ਦੀ ਬੇਇੱਜਤੀ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਹ ਪਹਿਲੀ ਵਾਰੀ ਨਹੀਂ, ਉਹ ਪਹਿਲਾਂ ਵੀ ਫੌਜੀ ਜਵਾਨਾਂ ਦੀ ਕੁਰਬਾਨੀ ਦੀ ਉਪੇਖਾ ਕਰ ਚੁੱਕੇ ਹਨ। “ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਸਰਜੀਕਲ ਸਟ੍ਰਾਈਕਾਂ ‘ਤੇ ਵਿਸ਼ਵਾਸ ਨਹੀਂ, ਸਬੂਤ ਚਾਹੀਦੇ ਹਨ। ਇਹ ਕਿਹੋ ਜਿਹਾ ਸੋਚਣ ਦਾ ਤਰੀਕਾ ਹੈ?” ਉਨ੍ਹਾਂ ਪੁੱਛਿਆ।

ਦਿੱਲੀ ਦੇ ਮੰਤਰੀ ਅਤੇ ਭਾਜਪਾ ਨੇਤਾ ਮੰਜਿੰਦਰ ਸਿੰਘ ਸਿਰਸਾ ਨੇ ਵੀ ਚੰਨੀ ਦੇ ਬਿਆਨਾਂ ਦੀ ਸਖਤ ਆਲੋਚਨਾ ਕੀਤੀ ਅਤੇ ਕਿਹਾ ਕਿ ਕਾਂਗਰਸ ਮੁੜ ਫੌਜ ‘ਤੇ ਸਵਾਲ ਚੁੱਕ ਰਹੀ ਹੈ। “ਪਾਕਿਸਤਾਨ ਨੇ ਖੁਦ ਮੰਨਿਆ ਸੀ ਕਿ ਭਾਰਤ ਨੇ ਸਰਜੀਕਲ ਸਟ੍ਰਾਈਕ ਕੀਤੀ। ਪਰ ਅੱਜ ਵੀ ਕਾਂਗਰਸ ਗੰਦੀ ਰਾਜਨੀਤੀ ਕਰ ਰਹੀ ਹੈ,” ਸਿਰਸਾ ਨੇ ਕਿਹਾ।

ਚੰਨੀ ਨੇ ਬਾਅਦ ਵਿੱਚ ਵਾਪਸ ਲਿਆ ਬਿਆਨ                                                                                  ਭਾਜਪਾ ਵੱਲੋਂ ਹੋਈ ਤੇਜ਼ ਆਲੋਚਨਾ ਤੋਂ ਬਾਅਦ, ਚਰਨਜੀਤ ਸਿੰਘ ਚੰਨੀ ਨੇ ਆਪਣੇ ਬਿਆਨ ਤੋਂ ਪਿੱਛੇ ਹਟਦਿਆਂ ਕਿਹਾ, “ਮੈਂ ਪਹਿਲਾਂ ਵੀ ਕਿਹਾ ਹੈ ਕਿ ਦੁੱਖ ਦੀ ਇਸ ਘੜੀ ਵਿੱਚ ਕਾਂਗਰਸ ਸਰਕਾਰ ਦੇ ਨਾਲ ਖੜੀ ਹੈ। ਜੇਕਰ ਸਰਕਾਰ ਪਾਕਿਸਤਾਨ ਦੀ ਪਾਣੀ ਸਪਲਾਈ ਰੋਕਣ ਜਾਂ ਹੋਰ ਕੋਈ ਕਦਮ ਚੁੱਕਦੀ ਹੈ, ਤਾਂ ਅਸੀਂ ਪੱਥਰ ਵਾਂਗ ਉਸ ਦੇ ਨਾਲ ਖੜੇ ਹਾਂ।”