ਭਲਾਈ ਵਿਭਾਗ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ ਕੰਪਿਊਟਰ ਸਿੱਖਿਆ

23

ਸ੍ਰੀ ਮੁਕਤਸਰ ਸਾਹਿਬ, 21 ਮਾਰਚ 2026 AJ DI Awaaj

Punjab Desk :  ਸੈਨਿਕ ਇੰਸੀਚਿਊਟ ਆਫ ਮੇਨੇਜਮੈਂਟ ਐਂਡ ਟੈਕਨੋਲੋਜੀ, ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਰੈਗੂਲਰ ਕੰਪਿਊਟਰ ਕੋਰਸ ਚੱਲ ਰਹੇ ਹਨ। ਜਿਸ ਦਾ ਮੁੱਖ ਮੰਤਵ ਸਾਬਕਾ ਫੌਜੀਆਂ ਅਤੇ ਉਹਨਾਂ ਦੇ ਆਸ਼ਰਿਤਾਂ ਨੂੰ ਚੰਗੇ ਦਰਜੇ ਦੀ ਕੰਪਿਊਟਰ ਸਿੱਖਿਆ ਵਾਜਿਬ ਫੀਸਾਂ ਤੇ ਮੁੱਹਇਆ ਕਰਾਉਣਾ ਹੈ, ਇਹ ਜਾਣਕਾਰੀ ਕਮਾਂਡਰ ਦਿਲਪ੍ਰੀਤ ਸਿੰਘ ਕੰਗ, ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਸ੍ਰੀ ਮੁਕਤਸਰ ਸਾਹਿਬ ਨੇ ਸਾਂਝੀ ਕੀਤੀ।

 ਉਨ੍ਹਾਂ ਕਿਹਾ ਕਿ ਅਜੋਕੇ ਯੁੱਗ ਵਿੱਚ ਕੰਪਿਊਟਰ ਸਿੱਖਿਆ ਬਹੁਤ ਅਹਿਮ ਹੈ। ਸਾਬਕਾ ਸੈਨਿਕ ਜਦੋਂ ਫੌਜ ਤੋਂ ਬਾਅਦ ਦੂਜੀਆਂ ਨੌਕਰੀਆਂ ਲਈ ਜਾਂਦੇ ਹਨ ਤਾਂ ਕੰਪਿਊਟਰ ਸਿੱਖਿਆ ਦੀ ਘਾਟ ਕਾਰਨ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਉਦੇਸ਼ ਨਾਲ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਵਿਭਾਗ, ਪੰਜਾਬ ਨੇ ਇਹ ਬੀੜਾ ਚੁੱਕਿਆ ਹੈ ਜਿਸ ਵਿੱਚ ਸਾਬਕਾ ਫੌਜ਼ੀਆਂ ਅਤੇ ਉਹਨਾਂ ਦੇ ਆਸ਼ਰਿਤਾ, ਐਸ.ਸੀ. ਓ.ਬੀ.ਸੀ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਨੂੰ ਕੰਪਿਊਟਰ ਸਿੱਖਿਆ ਦਿੱਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਵੱਖ -ਵੱਖ ਬੇਸਿਕ ਕੰਪਿਊਟਰ ਕੋਰਸ (3-4 ਮਹੀਨੇ) ਆਈ.ਐਸ.ਓ ਸਰਟੀਫਾਈਡ ਚੱਲ ਰਹੇ ਹਨ। ਸਾਬਕਾ ਫੌਜ਼ੀਆਂ, ਸਾਬਕਾ ਫੌਜੀ ਦੇ ਆਸ਼ਰਿਤਾ ਅਤੇ ਪਿਛੜੀ ਸ਼੍ਰੇਣੀ ਅਤੇ ਆਰਥਿਕ ਤੌਰ ਤੇ ਪਿਛੜੀਆਂ ਸ਼ੇਣੀਆਂ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਵਧੇਰੇ ਜਾਣਕਾਰੀ ਲਈ 93177-22200 ਅਤੇ 01633-240701 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।