CM ਮਾਨ ਦਾ ਤਿੱਖਾ ਹਮਲਾ: ‘ਚੰਨੀ ਨੂੰ ਲੱਗਿਆ ਪ੍ਰਗਟ ਫੜ ਲਿਆ, ਵੜਿੰਗ ਹੋਰ ਫਿਰੀ ਗਿਆ

10

ਲੁਧਿਆਣਾ 07 July 2025 AJ Di Awaaj

Punjab Desk : ਆਮ ਆਦਮੀ ਪਾਰਟੀ ਵੱਲੋਂ ਸਨਜ਼ੀਵ ਅਰੋੜਾ ਦੀ ਜਿੱਤ ’ਤੇ ਧੰਨਵਾਦ ਸਮਾਰੋਹ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰ ‘ਤੇ ਕਰਾਰਾ ਹਮਲਾ ਕੀਤਾ। ਉਨ੍ਹਾਂ ਨੇ ਬਿਕਰਮ ਮਜੀਠੀਆ ਨੂੰ ‘ਚੰਨੀ ਬਣਾ ਕੇ ਛੱਡਣਾ’ ਆਖਦੇ ਹੋਏ ਅਤੇ ਚਰਨਜੀਤ ਚੰਨੀ ਨੂੰ ਮਜ਼ਾਕੀਆ ਤੌਰ ‘ਤੇ ਨਾਜਾਇਜ਼ ਹਥਿਆਰ ਕਹਿ ਕੇ ਟਿਕਾਣੇ ਲਗਾਏ।

ਇਸਤੋਂ ਇਲਾਵਾ, ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਐਲਾਨ ਕੀਤਾ ਕਿ ਅਗਲੀ ਕੈਬਨਿਟ ਮੀਟਿੰਗ ਵਿੱਚ ਬੇਅਦਬੀ ਖਿਲਾਫ ਸਖਤ ਕਾਨੂੰਨ ਲਿਆਉਣ ਦੀ ਸਿਫਾਰਸ਼ ਕੀਤੀ ਜਾਵੇਗੀ। ਜਦਕਿ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਧਾਰਮਿਕ ਭਾਵਨਾਵਾਂ ਦੀ ਰੱਖਿਆ ਲਈ ਨਵਾਂ ਕਾਨੂੰਨ ਲਿਆਉਣ ਦਾ ਜ਼ਿਕਰ ਕੀਤਾ ਅਤੇ ਲੋਕਾਂ ਨੂੰ ਲੈਂਡ ਪੂਲਿੰਗ ਸਕੀਮ ਬਾਰੇ ਸਪੱਸ਼ਟ ਜਾਣਕਾਰੀ ਦਿੱਤੀ।

AAP ਦੇ ਆਯੋਜਿਤ ਇਸ ਸਮਾਰੋਹ ਵਿੱਚ ਕੇਜਰੀਵਾਲ, ਮਾਨ, ਸਿਸੋਦੀਆ ਨੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਸਰਕਾਰ ਦੀਆਂ ਨਵੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ।