11 ਦਸੰਬਰ, 2025 ਅਜ ਦੀ ਆਵਾਜ਼
Lifestyle Desk: ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਰਿਪੋਰਟ ਨੇ ਲੋਕਾਂ ਵਿੱਚ ਚਿੰਤਾ ਵਧਾ ਦਿੱਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਜ਼ਾਰ ਵਿੱਚ ਮਿਲਣ ਵਾਲੇ ਇੱਕ ਨਾਮੀ ਬ੍ਰਾਂਡ ਦੇ ਆਂਡਿਆਂ ਵਿੱਚ ਅਜਿਹੇ ਰਸਾਇਣ ਮਿਲੇ ਹਨ ਜੋ DNA ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਕੈਂਸਰ ਦੇ ਖਤਰੇ ਨੂੰ ਵਧਾ ਸਕਦੇ ਹਨ।
ਇਹ ਰਿਪੋਰਟ ਦੇਖ ਕੇ ਮੁੰਬਈ ਦੇ ਆਰਥੋਪੈਡਿਕ ਸਰਜਨ ਡਾ. ਮਨਨ ਵੋਹਰਾ ਵੀ ਹੈਰਾਨ ਰਹਿ ਗਏ, ਕਿਉਂਕਿ ਉਹ ਵੀ ਲੰਬੇ ਸਮੇਂ ਤੋਂ ਇਸੇ ਬ੍ਰਾਂਡ ਦੇ ਆਂਡੇ ਖਾਂਦੇ ਰਹੇ ਹਨ। ਉਸ ਤੋਂ ਬਾਅਦ ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕਰਕੇ ਮਾਮਲੇ ਦੀ ਸੱਚਾਈ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ।
ਰਿਪੋਰਟ ‘ਚ ਕੀ ਮਿਲਿਆ?
ਡਾ. ਵੋਹਰਾ ਅਨੁਸਾਰ ਲੈਬ ਟੈਸਟ ਵਿੱਚ ਆਂਡਿਆਂ ਵਿੱਚ Nitrofurans ਅਤੇ Nitroimidazoles ਵਰਗੇ ਪਾਬੰਦੀਸ਼ੁਦਾ ਰਸਾਇਣ ਮਿਲੇ ਹਨ। ਪੋਲਟਰੀ ਫਾਰਮਿੰਗ ਵਿੱਚ ਇਨ੍ਹਾਂ ਦੀ ਵਰਤੋਂ ਕਾਨੂੰਨੀ ਤੌਰ ‘ਤੇ ਮਨਾਹੀ ਹੈ। ਇਹ ਦਵਾਈਆਂ ਮੁਰਗੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਅਤੇ ਉਤਪਾਦਨ ਵਧਾਉਣ ਲਈ ਗਲਤ ਤਰੀਕੇ ਨਾਲ ਵਰਤੀਆਂ ਜਾਂਦੀਆਂ ਹਨ।
ਕੈਂਸਰ ਦਾ ਖਤਰਾ ਕਿਉਂ?
ਇਹ ਕੈਮੀਕਲ “ਜੀਨੋਟੌਕਸਿਕ” ਮੰਨੇ ਜਾਂਦੇ ਹਨ — ਯਾਨੀ ਇਹ DNA ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਜੋ ਲੰਬੇ ਸਮੇਂ ਵਿੱਚ ਕੈਂਸਰ ਦੇ ਖਤਰੇ ਨੂੰ ਵਧਾ ਸਕਦਾ ਹੈ।
ਰਿਪੋਰਟ ਵਿੱਚ ਨਾਈਟ੍ਰੋਫਿਊਰਾਨ ਮੈਟਾਬੋਲਾਈਟ ਦਾ ਪੱਧਰ 0.7 ਪਾਇਆ ਗਿਆ, ਜਦਕਿ ਸੁਰੱਖਿਅਤ ਮਾਪਦੰਡ 0.4 ਤੋਂ ਘੱਟ ਜਾਂ ਬਿਲਕੁਲ ਜ਼ੀਰੋ ਹੋਣਾ ਚਾਹੀਦਾ ਹੈ।
FSSAI ਦੇ ਮਾਪਦੰਡਾਂ ‘ਤੇ ਸਵਾਲ
ਡਾ. ਵੋਹਰਾ ਨੇ FSSAI ਦੀ ਨੀਤੀ ‘ਤੇ ਵੀ ਚਿੰਤਾ ਜਤਾਈ। ਉਨ੍ਹਾਂ ਦਾ ਕਹਿਣਾ ਹੈ ਕਿ ਜਿੱਥੇ ਦੂਜੇ ਦੇਸ਼ ਇਹਨਾਂ ਕੈਮੀਕਲ ਲਈ “ਜ਼ੀਰੋ ਟੋਲਰੈਂਸ” ਰੱਖਦੇ ਹਨ, ਉੱਥੇ ਭਾਰਤ ਵਿੱਚ 1.0 ਤੱਕ ਦੀ ਇਜਾਜ਼ਤ ਦਿੱਤੀ ਜਾਂਦੀ ਹੈ।
ਉਨ੍ਹਾਂ ਨੇ ਪੁੱਛਿਆ— “ਜੇ ਇਹ ਕੈਮੀਕਲ ਗੈਰਕਾਨੂੰਨੀ ਹਨ, ਤਾਂ ਫਿਰ ਬਾਜ਼ਾਰ ਵਿੱਚ ਵਿਕ ਰਹੇ ਬੱਡੇ ਬ੍ਰਾਂਡਾਂ ਦੇ ਉਤਪਾਦਾਂ ਵਿੱਚ ਇਹ ਪਾਏ ਕਿਵੇਂ ਜਾ ਰਹੇ ਹਨ?”
ਕੀ ਆਂਡੇ ਖਾਣ unsafe ਹਨ?
ਡਾਕਟਰ ਨੇ ਸਪੱਸ਼ਟ ਕੀਤਾ ਕਿ ਇਹ ਰਿਪੋਰਟ ਸਿਰਫ਼ ਇੱਕ ਖਾਸ ਬ੍ਰਾਂਡ ਦੇ ਇੱਕ ਖਾਸ ਬੈਚ ਬਾਰੇ ਹੈ। ਇਸ ਦਾ ਮਤਲਬ ਨਹੀਂ ਕਿ ਸਾਰੇ ਆਂਡਿਆਂ ਨਾਲ ਕੈਂਸਰ ਦਾ ਜੋਖਮ ਹੈ।
ਲੋਕਾਂ ਨੂੰ ਪੈਨਿਕ ਕਰਨ ਦੀ ਲੋੜ ਨਹੀਂ ਹੈ, ਪਰ ਸੁਰੱਖਿਆ ਅਤੇ ਜਾਂਚ ਦੀ ਸਕਤੀ ਜ਼ਰੂਰੀ ਹੈ।
ਬ੍ਰਾਂਡ ਦੀ ਸਫ਼ਾਈ
ਵਿਵਾਦ ਵੱਧਣ ਤੋਂ ਬਾਅਦ ਉਸ ਬ੍ਰਾਂਡ ਨੇ ਇੰਸਟਾਗ੍ਰਾਮ ‘ਤੇ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਦੇ ਆਂਡੇ ਸੁਰੱਖਿਅਤ ਹਨ। ਹਾਲਾਂਕਿ, ਡਾ. ਵੋਹਰਾ ਦਾ ਮੰਨਣਾ ਹੈ ਕਿ ਬ੍ਰਾਂਡ ਅਤੇ FSSAI ਦੋਵੇਂ ਨੂੰ ਸਪੱਸ਼ਟ ਅਤੇ ਪਾਰਦਰਸ਼ੀ ਜਵਾਬ ਦੇਣਾ ਚਾਹੀਦਾ ਹੈ।
ਡਾ. ਵੋਹਰਾ ਨੇ ਸੁਤੰਤਰ ਤੌਰ ‘ਤੇ ਜਾਂਚ ਕਰਨ ਵਾਲੀਆਂ ਲੈਬਜ਼ ਦੀ ਤਾਰੀਫ਼ ਕੀਤੀ ਜੋ ਖਪਤਕਾਰਾਂ ਤੱਕ ਅਸਲੀ ਜਾਣਕਾਰੀ ਪਹੁੰਚਾ ਰਹੀਆਂ ਹਨ।
Related














