ਸਿਵਲ ਸਰਜਨ ਨੇ ਪਿੰਡ ਬਾਰੇ ਕੇ ਵਿਖੇ ਰਿਲੀਫ਼ ਕੈਂਪ

40
ਫ਼ਿਰੋਜ਼ਪੁਰ, 27 ਅਗਸਤ 2025 AJ DI Awaaj
Punjab Desk : ਜ਼ਿਲਾ ਪ੍ਰਸ਼ਾਸਨ ਵਲੋ ਪਿੰਡ ਬਾਰੇ ਕੇ ਵਿਖੇ ਸਥਾਪਿਤ ਕੀਤੇ ਰਿਲੀਫ਼ ਕੈਂਪ ਵਿੱਚ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਦੇ ਲਈ  ਸਿਹਤ ਵਿਭਾਗ ਵਲੋ ਮੈਡੀਕਲ ਟੀਮਾਂ ਦੀ ਤੈਨਾਤੀ ਕਰ ਦਿੱਤੀ ਗਈ ਹੈ ਅਤੇ ਇਹਨਾਂ ਕੈਂਪਾਂ ਵਿੱਚ ਮਰੀਜ਼ਾ ਨੂੰ 24 ਘੰਟੇ ਡਾਕਟਰੀ ਉਪਚਾਰ ਅਤੇ ਦਵਾਈਆਂ ਦਿਤੀਆਂ ਜਾ ਰਹੀਆਂ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ ਰਾਜਵਿੰਦਰ ਕੌਰ ਸਿਵਲ ਸਰਜਨ ਫਿਰੋਜ਼ਪੁਰ ਨੇ ਰਿਲੀਫ਼ ਕੈਂਪ ਵਿੱਚ ਪਹੁੰਚ ਕੇ ਰੈਸਕਿਊ ਕੀਤੇ ਲੋਕਾਂ ਨਾਲ ਗੱਲਬਾਤ ਕਰਨ ਉਪਰੰਤ ਕੀਤਾ।
                           ਇਸ ਮੌਕੇ ਕੈਂਪ ਵਿੱਚ ਮਹਿਲਾ ਮਰੀਜਾਂ ਨੇ ਵੀ ਸਿਵਲ ਸਰਜਨ ਨੂੰ ਆਪਣੇ ਸਿਹਤ ਸੰਬੰਧੀ ਤਕਲੀਫ਼ਾ ਤੋ ਜਾਣੂ ਕਰਵਾਇਆ ਜਿਸ ਵਿੱਚ ਜਿਆਦਾ ਤਕਲੀਫ਼ ਵਾਲੇ ਮਰੀਜ਼ਾ ਨੂੰ ਹਸਪਤਾਲ਼ ਦਾਖ਼ਲ ਹੋਣ ਦੀ ਸਲਾਹ ਦਿੰਦਿਆਂ ਲੌੜ ਪੈਣ ਤੇ ਸਿਹਤ ਸਟਾਫ਼ ਨੂੰ ਲੋੜੀਂਦੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਐਮਰਜੈਂਸੀ ਨਾਲ ਨਜਿੱਠਣ ਲਈ ਟੀਮਾਂ ਨੂੰ 24 ਘੰਟੇ ਤਿਆਰ ਰਹਿਣ ਦੀਆਂ ਹਦਾਇਤਾਂ ਦਿਤੀਆਂ ਗਈਆਂ ਹਨ ਅਤੇ ਮੌਕੇ ’ਤੇ ਹੀ ਐਂਮਬੂਲੈਂਸ ਦੀ ਤੈਨਾਤੀ ਕੀਤੀ ਗਈ ਹੈ। ਕੈਂਪ ਵਿੱਚ ਮਰੀਜਾਂ ਦੇ ਅੱਖਾਂ ਦੀ ਵੀ ਜਾਂਚ ਲਈ ਟੀਮ ਤਾਇਨਾਤ ਕੀਤੀ ਗਈ ਹੈ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਸਿਹਤ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ  ਸਥਿਤੀ ’ਤੇ ਨਜ਼ਰ ਬਣਾਏ ਹੋਏ ਹਨ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਅਤੇ ਲੋਕਾਂ ਇਹਨਾਂ ਕੈਂਪਾਂ ਵਿਚ ਆ ਕੇ ਹਰ ਤਰ੍ਹਾਂ ਦੀ ਸਹੂਲਤ ਲੈ ਸਕਦੇ ਹਨ।
                            ਇਸ ਮੌਕੇ ਡਾ. ਰਾਜੂ ਚੌਹਾਨ ਐਸ.ਐਮ.ਓ. ਮਮਦੋਟ, ਅੰਕੁਸ਼ ਭੰਡਾਰੀ ਡਿਪਟੀ ਮਾਸ ਮੀਡੀਆ ਅਫ਼ਸਰ, ਵਿਕਾਸ ਕਾਲੜਾ ਪੀ.ਏ., ਅਮਨ ਕੰਬੋਜ ਬੀ.ਈ.ਈ., ਅਮਰਜੀਤ ਐਸ.ਆਈ. ਮੌਜ਼ੂਦ ਸਨ ।