ਸਵਾਮੀ ਸਰਵਾਨੰਦ ਗਿਰੀ ਰੀਜਨਲ ਇੰਸਟੀਚਿਊਟ ’ਚ ਸਿਵਲ ਡਿਫੈਂਸ ਟਰੇਨਿੰਗ ਸੰਪਨ

26

ਹੁਸ਼ਿਆਰਪੁਰ 16 ਮਈ 2025 Aj DI AWAAJ

          ਸਵਾਮੀ ਸਰਵਾਨੰਦ ਗਿਰੀ ਰੀਜਨਲ ਇੰਸਟੀਚਿਊਟ ਪੰਜਾਬ ਯੂਨੀਵਰਸਿਟੀ ਹੁਸ਼ਿਆਰਪੁਰ ਵਿਖੇ ਸਿਵਲ ਡਿਫੈਂਸ ਵਿਭਾਗ ਵਲੋਂ ਇਕ ਰੋਜ਼ਾ ਟਰੇਨਿੰਗ ਕੈਂਪ ਲਗਾਇਆ ਗਿਆ। ਇਸ ਟਰੇਨਿੰਗ ਕੈਂਪ ਦਾ ਉਦੇਸ਼ ਆਮ ਨਾਗਰਿਕਾਂ, ਅਧਿਆਪਕਾਂ ਅਤੇ ਸਮਾਜ ਦੇ ਹੋਰ ਵਰਗ ਨੂੰ ਸੰਕਟਕਾਲੀਨ ਸਥਿਤੀ, ਕੁਦਰਤੀ ਆਫ਼ਤ, ਅਗਨੀਕਾਂਡ ਅਤੇ ਹੋਰ ਮੁ਼ਸ਼ਕਲ ਸਮੇਂ ਨਾਲ ਨਿਪਟਣ ਲਈ ਜਾਗਰੂਕ ਅਤੇ ਸਮਰੱਥ ਬਣਾਉਣਾ ਸੀ।

          ਇਸ ਟਰੇਨਿੰਗ ਸੈਸ਼ਨ ਵਿਚ ਚਾਰ ਅਕਾਦਮਿਕ ਬਲਾਕਾਂ ਦੇ ਪ੍ਰਤੀਨਿੱਧੀਆਂ ਨੇ ਹਿੱਸਾ ਲਿਆ। ਕੁਲ ਮਿਲਾ ਕੇ ਲਗਭਗ 240 ਵਲੰਟੀਅਰਾਂ ਤੇ ਅਧਿਆਪਕਾਂ ਨੇ ਹਿੱਸਾ ਲਿਆ। ਸਿਖਲਾਈ ਵਿਚ ਹਿੱਸਾ ਲੈਣ ਵਾਲੇ ਸਕੂਲਾਂ ਦੇ ਅਧਿਆਪਕ, ਕਾਲਜ ਸਟਾਫ਼ ਦੇ ਮੈਂਬਰ, ਸਮਾਜਿਕ ਵਰਕਰ ਅਤੇ ਸਥਾਨਕ ਨਾਗਰਿਕ ਸ਼ਾਮਲ ਸਨ।

            ਇਸ ਮੌਕੇ ਸਿਵਲ ਡਿਫੈਂਸ ਵਿਭਾਗ ਵਲੋਂ ਵਿਸ਼ੇਸ਼ ਸਿਖਲਾਈ ਮਾਹਿਰਾਂ ਨੇ ਮੁਸ਼ਕਲ ਦੀ ਘੜੀ ਤੋਂ ਬਚਾਅ ਦੇ ਤੌਰ-ਤਰੀਕੇ, ਮੁਢਲੀ ਸਹਾਇਤਾ, ਅੱਗ ਬੁਝਾਉਣ ਅਤੇ ਆਪਸੀ ਤਾਲਮੇਲ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ। ਸਿਖਲਾਈ ਵਿਚ ਡੈਮੋਸਟਰੇਸ਼ਨ ਅਤੇ ਵਿਵਹਾਰਕ ਗਤੀਵਿਧੀਆਂ ਰਾਹੀਂ ਸਿਖਲਾਈ ਦਿੱਤੀ ਗਈ।

          ਪ੍ਰੋਗਰਾਮ ਵਿਚ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਕਰਮਜੀਤ ਕੌਰ ਵੀ ਮੌਜੂਦ ਸਨ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਤਰ੍ਹਾਂ ਦੀ ਸਿਖਲਾਈ ਨਾਲ ਨਾ ਕੇਵਲ ਅਧਿਆਪਕਾਂ ਦੀ ਜਾਗਰੂਕਤਾ ਵੱਧਦੀ ਹੈ ਬਲਕਿ ਉਹ ਆਪਣੇ ਸਕੂਲਾਂ ਅਤੇ ਹੋਰਨਾਂ ਵਿਚ ਵੀ ਕੁਦਰਤੀ ਆਫ਼ਤ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਨੇ ਸਿਵਲ ਡਿਫੈਂਸ ਵਿਭਾਗ ਦੇ ਯਤਨਾਂ ਦੀ ਸਰਾਹਨਾ ਕੀਤੀ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਕੈਂਪਾਂ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।

          ਇੰਸਟੀਚਿਊਟ ਦੇ ਡਾਇਰੈਕਟਰ ਆਰ.ਐਸ. ਬੈਂਸ ਅਤੇ ਸਿਵਲ ਡਿਫੈਂਸ ਵਿਭਾਗ ਨੇ ਇਸ ਸਫ਼ਲ ਆਯੋਜਨ ਲਈ ਸਾਰੇ ਹਿੱਸੇਦਾਰੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਅਮਰਪ੍ਰੀਤ, ਡਾ. ਸੋਨਾ, ਦਵਿੰਦਰ ਸਿੰਘ, ਏ.ਐਸ.ਟੀ ਕਮਾਂਡਰ ਪੰਜਾਬ ਹੋਮ ਗਾਰਡਜ਼, ਚੀਫ ਵਾਰਡਨ ਸਿਵਲ ਡਿਫੈਂਸ ਲੋਕੇਸ਼ ਪੁਰੀ, ਸੇਠ ਨਵਦੀਪ ਅਗਰਵਾਲ, ਫਾਇਰ ਫਾਈਟਰ ਟੀਮ ਤੋਂ ਸ਼ਹਿਬਾਜ ਸਿੰਘ ਬੱਲ, ਬਲਬਲ ਸੇਵਾ ਸਮੂਹ ਦੇ ਵਲੰਟੀਅਰ, ਰਮਨ ਸ਼ਰਮਾ, ਵਰਿੰਦਰ ਸ਼ਰਮਾ, ਵਿਜੇ ਕਲਸੀ, ਵਿਜੇ ਕੁਮਾਰ, ਦੀਪਕ ਸ਼ਰਮਾ, ਪ੍ਰਮੋਦ ਸ਼ਰਮਾ ਵੀ ਮੌਜੂਦ ਸਨ।