ਮੁੱਖ ਮੰਤਰੀ ਦੇ ਸਲਾਹਕਾਰ ਦੇ ਪੁੱਤਰ ‘ਤੇ ਹਮਲਾ, ਅਗਵਾ ਦੀ ਕੋਸ਼ਿਸ਼ ਨਾਕਾਮ

15

ਸ਼ਿਮਲਾ: 21 Mar 2026 AJ DI Awaaj

National Desk :  ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁੱਖੂ ਦੇ ਮੀਡੀਆ ਸਲਾਹਕਾਰ ਨਰੇਸ਼ ਚੌਹਾਨ ਦੇ ਪੁੱਤਰ ਆਰੀਅਨ ਚੌਹਾਨ ਉੱਤੇ ਹਮਲੇ ਅਤੇ ਅਗਵਾ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮਸ਼ੋਬਰਾ ਨੇੜੇ ਤਾਰਾਪੁਰ ਵਿੱਚ ਵਾਪਰੀ।

ਜਾਣਕਾਰੀ ਮੁਤਾਬਕ, ਆਰੀਅਨ ਚੌਹਾਨ ਸ਼ੁੱਕਰਵਾਰ ਨੂੰ ਇੱਕ ਹੋਟਲ ਤੋਂ ਮਸ਼ੋਬਰਾ ਵੱਲ ਜਾ ਰਹੇ ਸਨ, ਜਦੋਂ 3-4 ਅਣਪਛਾਤੇ ਕਾਰ ਸਵਾਰ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ। ਇੱਕ ਨਕਾਬਪੋਸ਼ ਵਿਅਕਤੀ ਪਿਸਤੌਲ ਨਾਲ ਬਾਹਰ ਆਇਆ ਜਦਕਿ ਦੂਜਾ ਲੋਹੇ ਦੀ ਰਾਡ ਨਾਲ ਸੀ। ਇਸ ਦੌਰਾਨ ਗੋਲੀ ਮਾਰਣ ਦੀ ਧਮਕੀ ਵੀ ਦਿੱਤੀ ਗਈ।

ਖਤਰਾ ਦੇਖਦੇ ਹੋਏ ਆਰੀਅਨ ਨੇ ਤੁਰੰਤ ਗੱਡੀ ਤੋਂ ਬਾਹਰ ਨਿਕਲ ਕੇ ਪਹਾੜੀ ਢਲਾਣ ਵੱਲ ਛਾਲ ਮਾਰ ਦਿੱਤੀ, ਜਿਸ ਨਾਲ ਉਹ ਜਾਨ ਬਚਾਉਣ ਵਿੱਚ ਕਾਮਯਾਬ ਰਹੇ, ਹਾਲਾਂਕਿ ਉਨ੍ਹਾਂ ਦੀ ਲੱਤ ‘ਤੇ ਸੱਟ ਲੱਗੀ। ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਘਟਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲਾ ਦਰਜ ਕਰ ਲਿਆ ਗਿਆ। ਪੁਲਿਸ ਵੱਲੋਂ ਗੱਡੀ ਬਰਾਮਦ ਕਰ ਲਈ ਗਈ ਹੈ ਅਤੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਦੋਸ਼ੀਆਂ ਦੀ ਤਲਾਸ਼ ਜਾਰੀ ਹੈ। ਆਰੀਅਨ ਦਾ ਇਲਾਜ ਆਈਜੀਐਮਸੀ ਹਸਪਤਾਲ ਵਿੱਚ ਕਰਵਾਇਆ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।