ਬਾਲ ਭਿੱਖਿਆ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁੱਰਖਿਆ ਯੂਨਿਟ ਵੱਲੋਂ ਕੀਤੀ ਗਈ ਚੈਕਿੰਗ

19

ਫਿਰੋਜ਼ਪੁਰ 5 ਅਗਸਤ  2025 Aj DI Awaaj

Punjab Desk : ਪੰਜਾਬ ਸਰਕਾਰ ਵੱਲੋਂ ਬੱਚਿਆਂ ਦੇ ਅਧਿਕਾਰਾਂ ਦੀ ਸੁਰੱਖਿਆਂ ਕਰਨ ਸਬੰਧੀ ਪ੍ਰਾਜੈਕਟ ਜੀਵਨਜੋਤ ਦੀ ਲਗਾਤਾਰਤਾ ਵਿੱਚ ਪ੍ਰਾਜੈਕਟ ਜੀਵਨਜੋਤ 2.0 ਤਹਿਤ ਪੰਜਾਬ ਸਰਕਾਰ ਦੀਆਂ ਹਦਾਇਤਾ  ਅਨੁਸਾਰ  ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਚਾਈਲਡ ਲਾਈਨ ਅਤੇ ਪੁਲਿਸ ਵਿਭਾਗ ਵੱਲੋਂ ਮੱਲਾਵਾਲਾ ਖਾਸ ਦੇ ਬਜ਼ਾਰ, ਬੱਸ ਸਟੈਡ, ਰੇਲਵੇ ਸਟੇਸ਼ਨ, ਫਿਰੋਜਪੁਰ ਸ਼ਹਿਰ ਦੇ ਬਾਬਾ ਖੇਤਰ ਪਾਲ ਮੰਦਰ ਅਤੇ ਗੁਰੂਹਰਸਹਾਏ ਦੇ ਵੱਖ-ਵੱਖ ਸਥਾਨਾ ਤੇ ਚੈਕਿੰਗ ਕੀਤੀ ਗਈ। ਚੈਕਿੰਗ ਦੋਰਾਨ ਕੋਈ ਵੀ ਬੱਚਾ ਭਿੱਖਿਆ ਮੰਗਦਾ ਨਹੀ ਪਾਇਆ ਗਿਆ।

ਇਸ ਚੈਕਿੰਗ ਦੌਰਾਨ  ਸੀਮਾ ਰਾਣੀ ਬਾਲ ਸੁਰੱਖਿਆ ਅਫਸਰ (ਸੰਗਠਨਾਤਮਤਕ),  ਜਸਵਿੰਦਰ ਕੌਰ ਬਾਲ ਸੁਰੱਖਿਆ ਅਫਸਰ (ਗੈਰ ਸੰਗਠਨਾਤਮਤਕ), ਪਾਇਲ, ਸੁੱਖਪ੍ਰੀਤ ਸਿੰਘ, ਗਗਨਦੀਪ ਸਿੰਘ, ਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਅਤੇ ਪੁਲਿਸ ਵਿਭਾਗ ਦੇ ਨੁਮਾਇਦੇ ਹਾਜ਼ਰ ਸਨ।  ਸੀਮਾ ਰਾਣੀ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਬੱਚਿਆਂ ਦੀ ਸੁਰਖਿਆ ਅਤੇ ਦੇਖਭਾਲ ਸਬੰਧੀ ਕੋਈ ਜਾਣਕਾਰੀ ਲਈ ਦਫਤਰ ਨਾਲ ਸਿੱਧੇ ਤੌਰ ਤੇ ਜਾਂ ਚਾਈਲਡ ਹੈਲਪ ਲਾਈਨ ਨੰਬਰ 1098 ਤੇ ਫੋਨ ਕਰ ਕੇ ਸੰਪਰਕ ਕੀਤਾ ਜਾ ਸਕਦਾ ਹੈ।