26 ਫਰਵਰੀ 2025 Aj Di Awaaj
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ ਆਪਣੇ ਪ੍ਰੀਖਿਆ ਪ੍ਰਣਾਲੀ ਵਿੱਚ ਵੱਡਾ ਬਦਲਾਅ ਕੀਤਾ ਹੈ। 2026 ਤੋਂ CBSE ਸਾਲ ਵਿੱਚ ਦੋ ਵਾਰ 10ਵੀਂ ਬੋਰਡ ਦੀ ਪ੍ਰੀਖਿਆ ਕਰਵਾਏਗਾ। ਇਸ ਫੈਸਲੇ ਨਾਲ 26 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਮਿਲੇਗਾ। ਪਹਿਲੀ ਪ੍ਰੀਖਿਆ 17 ਫਰਵਰੀ ਤੋਂ 6 ਮਾਰਚ ਤੱਕ ਅਤੇ ਦੂਜੀ 5 ਮਈ ਤੋਂ 20 ਮਈ ਤੱਕ ਹੋਵੇਗੀ।
ਇਹ ਫੈਸਲਾ ਬੱਚਿਆਂ ਦੀ ਪ੍ਰੀਖਿਆ ਸੰਬੰਧੀ ਤਣਾਅ ਨੂੰ ਘਟਾਉਣ ਲਈ ਲਿਆ ਗਿਆ ਹੈ, ਤਾਂ ਜੋ ਉਹ ਮਾਨਸਿਕ ਤੌਰ ‘ਤੇ ਤੰਦਰੁਸਤ ਰਹਿ ਸਕਣ। ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਜੇਈਈ ਦੀ ਤਰ੍ਹਾਂ ਦੋ ਵਾਰ ਪ੍ਰੀਖਿਆ ਦੇਣ ਨਾਲ ਵਿਦਿਆਰਥੀਆਂ ਨੂੰ ਆਪਣੇ ਅੰਕਾਂ ਵਿੱਚ ਸੁਧਾਰ ਕਰਨ ਦਾ ਮੌਕਾ ਮਿਲੇਗਾ।
ਇਸ ਦੇ ਨਾਲ, ਵਿਦਿਆਰਥੀਆਂ ਕੋਲ ਇਹ ਚੋਣ ਹੋਵੇਗੀ ਕਿ ਉਹ ਦੋਵਾਂ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਜਾਂ ਸਿਰਫ ਇਕ ਵਿਚ ਹੀ ਬੈਠਣ। ਜੇ ਕੋਈ ਵਿਦਿਆਰਥੀ ਦੋਵੇਂ ਸੈਸ਼ਨਾਂ ਵਿੱਚ ਬੈਠਦਾ ਹੈ, ਤਾਂ ਪ੍ਰੀਖਿਆ ਫੀਸ ਵਿੱਚ ਵਾਧਾ ਹੋਵੇਗਾ।
