Barnala 11 Nov 2025 AJ DI Awaaj
Punjab Desk : ਬਰਨਾਲਾ ਪੁਲਿਸ ਨੇ ਆਪਣੇ ਹੀ ਵਿਭਾਗ ਦੀ ਇਮਾਨਦਾਰੀ ਕਾਇਮ ਰੱਖਦੇ ਹੋਏ ਸਿਟੀ ਬਰਨਾਲਾ ਥਾਣੇ ‘ਚ ਤਾਇਨਾਤ ਕਾਂਸਟੇਬਲ ਹਰਪ੍ਰੀਤ ਸਿੰਘ ਨੂੰ ਗ੍ਰਿਫ਼*ਤਾਰ ਕੀਤਾ ਹੈ। ਉਸ ‘ਤੇ ਥਾਣੇ ਦੇ ਮਾਲਖਾਨੇ ਤੋਂ ਨਕਦੀ ਚੋਰੀ ਕਰਨ ਦਾ ਦੋਸ਼ ਲੱਗਾ ਹੈ। ਇਹ ਮਾਮਲਾ 1 ਅਗਸਤ 2025 ਨੂੰ ਧਾਰਾ 331(4) ਅਤੇ 306 ਬੀਐਨਐਸ ਤਹਿਤ ਦਰਜ ਕੀਤਾ ਗਿਆ ਸੀ।
ਡੀਐਸਪੀ ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ ਮਾਲਖਾਨੇ ਵਿੱਚ ਮੌਜੂਦ ਰਕਮ ਦੇ ਮਿਲਾਨ ਦੌਰਾਨ ਨਕਦੀ ਦੀ ਘਾਟ ਪਾਈ ਗਈ। ਜਾਂਚ ਵਿੱਚ ਖੁਲਾਸਾ ਹੋਇਆ ਕਿ ਇਹ ਚੋਰੀ ਕਾਂਸਟੇਬਲ ਹਰਪ੍ਰੀਤ ਸਿੰਘ ਨੇ ਕੀਤੀ ਸੀ। ਉਸਦੇ ਖਿਲਾਫ ਵਿਭਾਗੀ ਕਾਰਵਾਈ ਕੀਤੀ ਗਈ ਅਤੇ ਤਨਖ਼ਾਹ ਨਿਲੰਬਿਤ ਕਰ ਦਿੱਤੀ ਗਈ।
ਭਦੌੜ ਪਿੰਡ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੇ ਲਗਭਗ 8 ਸਾਲਾਂ ਤੱਕ ਪੰਜਾਬ ਪੁਲਿਸ ਵਿੱਚ ਸੇਵਾ ਨਿਭਾਈ ਸੀ। ਡੀਐਸਪੀ ਨੇ ਕਿਹਾ ਕਿ ਪੁਲਿਸ ਕਰਮਚਾਰੀ ਵੱਲੋਂ ਇਸ ਤਰ੍ਹਾਂ ਦੀ ਹਰਕਤ ਵਿਭਾਗ ਦੀ ਛਵੀ ਲਈ ਘਾਤਕ ਹੈ। ਇਸ ਵੇਲੇ ਕਾਂਸਟੇਬਲ ਨੂੰ 14 ਨਵੰਬਰ ਤੱਕ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਜਾਰੀ ਹੈ।
ਬਰਨਾਲਾ ਪੁਲਿਸ ਨੇ ਕਿਹਾ ਹੈ ਕਿ ਅਗਲੇ ਸਮੇਂ ਵਿੱਚ ਅਜਿਹੇ ਮਾਮਲਿਆਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਕੋਈ ਵੀ ਕਰਮਚਾਰੀ ਅਪਰਾਧਿਕ ਕਿਰਿਆਵਾਂ ਵਿੱਚ ਸ਼ਾਮਲ ਹੋਣ ਦੀ ਹਿੰਮਤ ਨਾ ਕਰੇ।














