ਨਾਬਾਲਿਗ ਵਿਦਿਆਰਥੀ ਨਾਲ ਕੁ*ਕਰਮ ਦਾ ਮਾਮਲਾ

29

TarnTaran 25 Sep 2025 Aj Di Awaaj

Punjab Desk : ਖੇਮਕਰਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ‘ਚ ਪੜ੍ਹਾਉਣ ਵਾਲੇ ਸਾਇੰਸ ਅਧਿਆਪਕ ਹਰਜਿੰਦਰ ਸਿੰਘ ਵੱਲੋਂ ਨਾਬਾਲਿਗ ਵਿਦਿਆਰਥੀ ਨਾਲ ਕੁ*ਕਰਮ ਕਰਨ ਦੀ ਵੀਡੀਓ 19 ਸਤੰਬਰ ਨੂੰ ਸਾਹਮਣੇ ਆਈ ਸੀ। ਇਹ ਵੀਡੀਓ ਸਕੂਲ ਦੇ ਗੇਟ ਬਾਹਰੋਂ ਮਿਲੀ ਇੱਕ ਪੈਨ ਡਰਾਈਵ ਰਾਹੀਂ ਪ੍ਰਿੰਸੀਪਲ ਸੰਦੀਪ ਸਿੰਘ ਤੱਕ ਪਹੁੰਚੀ, ਜਿਸ ‘ਚ ਅਧਿਆਪਕ ਨੂੰ ਵਿਦਿਆਰਥੀ ਨਾਲ ਅਸ਼*ਲੀਲ ਹਲਾਤ ਵਿੱਚ ਦਿਖਾਇਆ ਗਿਆ ਸੀ।

ਮਾਮਲਾ ਜਦੋਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਾਜੇਸ਼ ਕੁਮਾਰ ਤੱਕ ਪਹੁੰਚਿਆ, ਤਾਂ ਉਨ੍ਹਾਂ ਨੇ ਤੁਰੰਤ  ਲੈਂਦਿਆਂ ਪੱਤਰ ਨੰਬਰ 493 ਰਾਹੀਂ ਇਹ ਜਾਣਕਾਰੀ ਪੰਜਾਬ ਸਟੇਟ ਚਾਈਲਡ ਪ੍ਰੋਟੈਕਸ਼ਨ ਰਾਈਟਸ ਕਮਿਸ਼ਨ ਨੂੰ ਭੇਜੀ। ਇੰਨਾ ਗੰਭੀਰ ਮਾਮਲੇ ਬਾਵਜੂਦ, ਹੈਰਾਨੀ ਦੀ ਗੱਲ ਇਹ ਹੈ ਕਿ ਪੰਜ ਦਿਨਾਂ ਤੋਂ ਵੱਧ ਸਮਾਂ ਲੰਘ ਜਾਣ ‘ਤੇ ਵੀ ਪੁਲਿਸ ਵੱਲੋਂ ਅਧਿਆਪਕ ਖ਼ਿਲਾਫ਼ ਕੋਈ ਢੁਕਵੀਂ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।

ਜਦਕਿ ਬਾਲ ਸੁਰੱਖਿਆ ਅਫਸਰ ਅਤੇ ਸਕੂਲ ਪ੍ਰਿੰਸੀਪਲ ਦੋਵੇਂ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਪਰ ਖੇਮਕਰਨ ਥਾਣੇ ਦੇ ਸਬ ਇੰਸਪੈਕਟਰ ਨੇ ਸਿਰਫ਼ ਦੋ ਦਿਨਾਂ ਲਈ ਹਰਜਿੰਦਰ ਸਿੰਘ ਨੂੰ ਪੁਲਿਸ ਸਟੇਸ਼ਨ ‘ਚ ਰੱਖਣ ਦੇ ਬਾਅਦ “ਜਾਂਚ ਜਾਰੀ ਹੈ” ਕਹਿ ਕੇ ਛੱਡ ਦਿੱਤਾ।

ਹੋਰ ਚੌਂਕਾਉਣ ਵਾਲੀ ਗੱਲ ਇਹ ਰਹੀ ਕਿ 23 ਅਤੇ 24 ਸਤੰਬਰ ਨੂੰ ਉਕਤ ਅਧਿਆਪਕ ਸਕੂਲ ਵਿੱਚ ਹਾਜ਼ਰ ਵੀ ਰਿਹਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਲੋਕਾਂ ਵੱਲੋਂ ਪੁਲਿਸ ਅਤੇ ਵਿਦਿਆਕ ਸੰਸਥਾਵਾਂ ਦੀ ਕੰਮਕਾਜੀ ਨੀਤੀ ‘ਤੇ ਸਵਾਲ ਉਠਾਏ ਜਾ ਰਹੇ ਹਨ।