ਅਮਰੀਕਾ ਦਾ 51ਵਾਂ ਸੂਬਾ ਬਣੇਗਾ ਕੈਨੇਡਾ!, ਡੋਨਲਡ ਟਰੰਪ ਦਾ ਵੱਡਾ ਐਲਾਨ…

12

11 ਫਰਵਰੀ Aj Di Awaaj

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਇਸ ਗੱਲ ਨੂੰ ਲੈ ਕੇ ਗੰਭੀਰ ਹਨ ਕਿ ਕੈਨੇਡਾ ਅਮਰੀਕਾ ਦਾ 51ਵਾਂ ਸੂਬਾ ਕਦੋਂ ਬਣੇਗਾ। ਉਨ੍ਹਾਂ ਇਹ ਗੱਲ ਇੱਕ ਇੰਟਰਵਿਊ ਦੌਰਾਨ ਕਹੀ। ਉਨ੍ਹਾਂ ਫੋਕਸ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ, ‘ਮੈਨੂੰ ਲਗਦਾ ਹੈ ਕਿ 51ਵਾਂ ਸੂਬਾ ਬਣਨ ਨਾਲ ਕੈਨੇਡਾ ਹੋਰ ਬਿਤਹਰ ਹੋਵੇਗਾ ਕਿਉਂਕਿ ਕੈਨੇਡਾ ਨਾਲ ਸਾਨੂੰ ਹਰ ਸਾਲ 200 ਅਰਬ ਡਾਲਰ ਦਾ ਨੁਕਸਾਨ ਹੁੰਦਾ ਹੈ ਅਤੇ ਮੈਂ ਅਜਿਹਾ ਨਹੀਂ ਹੋਣ ਦਿਆਂਗਾ।’

ਉਨ੍ਹਾਂ ਕਿਹਾ ਕਿ ਉਹ ਕੈਨੇਡਾ ਨੂੰ ਹਰ ਸਾਲ 200 ਅਰਬ ਡਾਲਰ ਦਾ ਭੁਗਤਾਨ ਕਿਉਂ ਕਰ ਰਹੇ ਹਨ ਜੋ ਲਾਜ਼ਮੀ ਤੌਰ ’ਤੇ ਕੈਨੇਡਾ ਨੂੰ ਸਬਸਿਡੀ ਹੈ। ਇਸੇ ਦੌਰਾਨ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਇੱਕ ਸੈਂਟ ਦੇ ਸਿੱਕੇ ਦੇ ਉਤਪਾਦਨ ਦੀ ਲਾਗਤ ਦਾ ਹਵਾਲਾ ਦਿੰਦਿਆਂ ਵਿੱਤ ਮੰਤਰਾਲੇ ਨੂੰ ਨਵੇਂ ਸਿੱਕੇ ਬਣਾਉਣੇ ਬੰਦ ਕਰਨ ਦਾ ਨਿਰਦੇਸ਼ ਦਿੱਤਾ ਹੈ।’

ਅਮਰੀਕਾ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ- ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਦਾ 51ਵਾਂ ਰਾਜ ਬਣਨ ਪਿੱਛੋਂ ਕੈਨੇਡਾ ਹੋਰ ਬਿਹਤਰ ਹੋਵੇਗਾ। ਇਸ ਨਾਲ ਸਾਡਾ ਨੁਕਸਾਨ ਵੀ ਘੱਟ ਹੋਵੇਗਾ। ਵਰਤਮਾਨ ਵਿੱਚ ਅਸੀਂ ਹਰ ਸਾਲ ਲਗਭਗ 200 ਅਰਬ ਡਾਲਰ ਦਾ ਨੁਕਸਾਨ ਕਰ ਰਹੇ ਹਾਂ ਅਤੇ ਮੈਂ ਅਜਿਹਾ ਨਹੀਂ ਹੋਣ ਦਿਆਂਗਾ। ਸਾਨੂੰ ਹਰ ਸਾਲ 200 ਅਰਬ ਡਾਲਰ ਬੇਲੋੜੇ ਕਿਉਂ ਅਦਾ ਕਰਨੇ ਚਾਹੀਦੇ ਹਨ?

ਡੋਨਾਲਡ ਟਰੰਪ ਨੇ ਕਿਹਾ ਕਿ ਉਹ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਲਈ ਬਹੁਤ ਗੰਭੀਰ ਹਨ। ਹਾਲ ਹੀ ਵਿੱਚ ਵਪਾਰਕ ਅਤੇ ਉਘੇ ਆਗੂਆਂ ਨਾਲ ਬੰਦ ਕਮਰਾ ਗੱਲਬਾਤ ਦੌਰਾਨ ਟਰੂਡੋ ਨੇ ਕਿਹਾ ਕਿ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਟਰੰਪ ਦੀ ਗੱਲ ਹਕੀਕਤ ਹੈ। ਇਹ ਦੇਸ਼ ਦੇ ਕੁਦਰਤੀ ਸਰੋਤਾਂ ਤੱਕ ਪਹੁੰਚ ਕਰਨ ਦੀ ਉਨ੍ਹਾਂ ਦੀ ਇੱਛਾ ਨਾਲ ਜੁੜਿਆ ਹੋਇਆ ਹੈ।

ਡੋਨਾਲਡ ਟਰੰਪ ਨੇ ਕੈਨੇਡੀਅਨ ਨਿਰਯਾਤ ‘ਤੇ 25 ਪ੍ਰਤੀਸ਼ਤ ਟੈਰਿਫ ਲਗਾਉਣ ਦੀ ਯੋਜਨਾ ਨੂੰ 30 ਦਿਨਾਂ ਲਈ ਮੁਲਤਵੀ ਕਰ ਦਿੱਤਾ ਹੈ।