ਫਾਜ਼ਿਲਕਾ 5 ਜੂਨ 2025 Aj Di Awaaj
Punjab Desk : ਅਖਬਾਰ ਦੇ ਇਕ ਹਿਸੇ ਵਿਚ ਵਿਸ਼ਵ ਵਾਤਾਵਰਨ ਦਿਵਸ ਤੇ ਸਫਾਈ ਦੇ ਨਾਮ ਤੇ ਦਰਜਨਾਂ ਬੂਟੇ ਵੱਡੇ ਗਏ। ਖ਼ਬਰ ਦਾ ਖੰਡਨ ਕਰਦਿਆਂ ਜਾਣਕਾਰੀ ਦਿੰਦੇ ਹੋਏ ਕਾਰਜ ਸਾਧਕ ਅਫਸਰ ਸ. ਗੁਰਦਾਸ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਫਾਜਿਲਕਾ ਵੱਲੋਂ ਸ਼ਹਿਰ ਵਿੱਚ ਇੱਕ ਅਭਿਆਨ ਚਲਾਇਆ ਹੋਇਆ ਹੈ ਜਿਸ ਵਿੱਚ ਮੇਨ ਸੜਕਾਂ ਦੀ ਸਾਫ ਸਫਾਈ ਦੇ ਨਾਲ ਨਾਲ ਫਾਲਤੂ ਉਗੀਆਂ ਝਾੜੀਆਂ ਤੇ ਬੂਟਿਆਂ ਦੀ ਕਟਾਈ ਕਰਵਾਈ ਜਾ ਰਹੀ ਹੈ।
ਇਸ ਤਹਿਤ ਨਗਰ ਕੌਂਸਲ ਵੱਲੋਂ ਅਬੋਹਰ ਰੋਡ ਅਨਾਜ ਮੰਡੀ ਦੇ ਬਾਹਰ ਅੱਜ ਤੋਂ ਲਗਭਗ ਚਾਰ ਸਾਲ ਪਹਿਲਾਂ ਪੌਦੇ ਲਗਾਏ ਗਏ ਸਨ, ਜੋ ਕਿ ਹੁਣ ਦਰਖੱਤ ਬਣ ਚੁੱਕੇ ਹਨ ਅਤੇ ਇਹਨਾਂ ਦੀ ਪੂਰੀ ਸਾਂਭ ਸਭਾਲ ਅਤੇ ਪਾਣੀ ਆਦਿ ਦਾ ਪ੍ਰਬੰਧ ਨਗਰ ਕੌਂਸਲ ਵੱਲੋਂ ਕੀਤਾ ਜਾਂਦਾ ਹੈ। ਅਖਬਾਰਾਂ ਵਿਚ ਲਗੀ ਖ਼ਬਰ ਵਿੱਚ ਅਧੂਰੀ ਜਾਣਕਾਰੀ ਪੇਸ਼ ਕੀਤੀ ਗਈ ਹੈ। ਜੋ ਪੌਦੇ ਨਗਰ ਕੌਂਸਲ ਵੱਲੋਂ ਲਗਾਏ ਸਨ ਤੇ ਜੋ ਕਿ ਹੁਣ ਦਰਖੱਤ ਬਣ ਗਏ ਹਨ, ਉਹ ਦਿਖਾਏ ਨਹੀਂ ਗਏ। ਇਸ ਜਗ੍ਹਾ ਦੀ ਨਗਰ ਕੌਂਸਲ ਵੱਲੋਂ ਸਾਫ ਸਫਾਈ ਕਰਵਾਈ ਗਈ ਅਤੇ ਕੰਡੇਦਾਰ ਝਾੜੀਆਂ ਜੋ ਕਿ ਸੜਕ ਤੇ ਚੱਲਣ ਵਾਲੇ ਰਾਹਾਂ ਗੀਰਾਂ ਨੂੰ ਲਗਦੀਆਂ ਸਨ ਅਤੇ ਮੈਨ ਰੋਡ ਤੇ ਐਕਸੀਡੈਂਟ ਦਾ ਕਾਰਨ ਬਣਦੀਆਂ ਸਨ, ਨਗਰ ਕੌਂਸਲ ਵੱਲੋਂ ਲੋਕ ਹਿੱਤ ਵਿੱਚ ਉਹਨਾਂ ਦੀ ਛਿੰਗਾਈ ਕਰਵਾਈ ਗਈ ਤਾਂ ਜੋ ਇੱਥੇ ਹੋਰ ਪੌਦੇ ਵੱਧ ਫੁੱਲ ਸਕਣ। ਨਗਰ ਕੌਂਸਲ ਵੱਲੋਂ ਇਥੇ ਕੋਈ ਵੀ ਦਰਖੱਤ ਜਾਂ ਪੌਦੇ ਨਹੀਂ ਕਟਵਾਏ ਗਏ ਸਗੋਂ ਵਾਤਾਵਰਨ ਦਿਵਸ ਨੂੰ ਸਮਰਪਿਤ ਸ਼ਹਿਰ ਵਿੱਚ ਪੌਦੇ ਲਗਾਣ ਦੀ ਸ਼ੁਰਆਤ ਕੀਤੀ ਗਈ ਅਤੇ ਸ਼ਹਿਰ ਵਿੱਚ 50 ਦੇ ਕਰੀਬ ਪੌਦੇ ਅੱਜ ਵਾਤਾਵਰਤ ਦਿਵਸ ਤੇ ਲਗਾਏ ਗਏ ।
